ਇਸਲਾਮ ਛੱਡ ਬੈਂਕਾਕ ਭੱਜੀ ਮੁਟਿਆਰ ਲਈ ਸੰਯੁਕਤ ਰਾਸ਼ਟਰ ਦਾ ਵੱਡਾ ਫੈਸਲਾ

386

ਬੈਂਕਾਕ: ਜ਼ਬਰਨ ਵਿਆਹ ਤੋਂ ਬਚਣ ਲਈ ਪਰਿਵਾਰ ਛੱਡ ਕੇ ਭੱਜਣ ਤੇ ਜ਼ਬਰੀ ਦੇਸ਼ ਭੇਜਣ ਵਿਰੁੱਧ ਬੈਂਕਾਕ ਹਵਾਈ ਅੱਡੇ ‘ਤੇ ਹੋਟਲ ਦੇ ਕਮਰੇ ‘ਚ ਖ਼ੁਦ ਨੂੰ ਬੰਦ ਕਰਕੇ ਆਨਲਾਈਨ ਰੋਸ ਪ੍ਰਦਰਸ਼ਨ ਕਰਨ ਵਾਲੀ ਸਾਊਦੀ ਅਰਬ ਦੀ ਮੁਟਿਆਰ ਨੂੰ ਯੂਐਨ ਨੇ ਸ਼ਰਨਾਰਥੀ ਦਾ ਦਰਜਾ ਦੇ ਦਿੱਤਾ ਹੈ। ਉਸ ਦੇ ਮਿੱਤਰਾਂ ਤੇ ਸਹਿਯੋਗੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

18 ਸਾਲਾ ਰਹਾਫ਼ ਮੁਹੰਮਦ ਅਲ ਕੁਨਨ ਨੇ ਕਿਹਾ ਹੈ ਕਿ ਉਸ ਨੂੰ ਡਰ ਹੈ ਕਿ ਜੇਕਰ ਉਸ ਨੂੰ ਜ਼ਬਰਦਸਤੀ ਸਾਊਦੀ ਅਰਬ ਵਾਪਸ ਭੇਜਿਆ ਗਿਆ ਤਾਂ ਉਸ ਦੇ ਰਿਸ਼ਤੇਦਾਰ ਉਸ ਨੂੰ ਮਾਰ ਦੇਣਗੇ, ਕਿਉਂਕਿ ਉਸ ਨੇ ਇਸਲਾਮ ਧਰਮ ਛੱਡ ਦਿੱਤਾ ਹੈ। ਉਹ ਬੀਤੇ ਸ਼ਨੀਵਾਰ ਨੂੰ ਲੁਕ-ਛਿਪ ਕੇ ਕੁਵੈਤ ਤੋਂ ਬੈਂਕਾਕ ਆ ਗਈ ਸੀ। ਉਸ ਦਾ ਮਕਸਦ ਆਸਟ੍ਰੇਲੀਆ ਜਾ ਕੇ ਸ਼ਰਨ ਲੈਣ ਲਈ ਪਟੀਸ਼ਨ ਪਾਉਣਾ ਸੀ।

ਸਾਊਦੀ ਮੁਟਿਆਰ ਦਾ ਇਲਜ਼ਾਮ ਹੈ ਕਿ ਕੁਵੈਤ ਏਅਰਵੇਜ਼ ਦੇ ਮੁਲਾਜ਼ਮ ਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਤੇ ਕਿਹਾ ਕਿ ਉਸ ਨੂੰ ਵਾਪਸ ਉਸ ਦੇ ਦੇਸ਼ ਭੇਜਿਆ ਜਾਵੇਗਾ, ਜਿੱਥੇ ਉਸ ਦੇ ਰਿਸ਼ਤੇਦਾਰ ਉਸ ਦਾ ਇੰਤਜ਼ਾਰ ਕਰ ਰਹੇ ਹਨ। ਜਦ ਉਸ ਨੇ ਥਾਈ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਪੀਲ ਕੀਤੀ ਤਾਂ ਉਸ ਨੂੰ ਨੇੜਲੇ ਹੋਟਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੇ ਖ਼ੁਦ ਨੂੰ ਉਦੋਂ ਤਕ ਲਈ ਕਮਰੇ ਵਿੱਚ ਬੰਦ ਕਰ ਲਿਆ ਜਦ ਤਕ ਉਸ ਨੂੰ ਥਾਈਲੈਂਡ ਵਿੱਚ ਆਰਜ਼ੀ ਤੌਰ ‘ਤੇ ਰੁਕਣ ਦੀ ਆਗਿਆ ਨਹੀਂ ਮਿਲ ਗਈ।

Get real time updates directly on you device, subscribe now.

Leave A Reply

Your email address will not be published.