ਵਿਆਹ ‘ਤੇ ਲਾਇਆ ਡੀਜੇ, ਚੱਲੀ ਗੋਲ਼ੀ, ਫੋਟੋਗ੍ਰਾਫ਼ਰ ਦੀ ਮੌਤ

357

ਜਲੰਧਰ: ਦਸੂਹਾ ਦੇ ਪਿੰਡ ਹਰਦੋਥਲਾ ਵਿੱਚ ਕੱਲ੍ਹ ਵਿਆਹ ਵਾਲੇ ਘਰ ਜਾਗੋ ਤੇ ਡੀਜੇ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਅਚਾਨਕ ਕਿਸੇ ਨੇ ਗੋਲ਼ੀ ਚਲਾ ਦਿੱਤੀ। ਹਾਦਸੇ ਵਿੱਚ ਜਾਗੋ ਦਾ ਪ੍ਰੋਗਰਾਮ ਕਵਰ ਕਰ ਰਹੇ ਫੋਟੋਗ੍ਰਾਫ਼ਰ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਦੇਰ ਸ਼ਾਮ ਵਾਪਰੀ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਉਮਰ 22 ਸਾਲ ਸੀ।

ਮ੍ਰਿਤਕ ਫੋਟੋਗ੍ਰਾਫ਼ਰ ਦੀ ਪਛਾਣ ਜਸਪਾਲ ਸਿੰਘ ਜੱਸੀ ਵਾਸੀ ਮਨਸੂਰਪੁਰ (ਮੁਕੇਰੀਆਂ) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੱਲ੍ਹ ਲੜਕੀ ਦੇ ਵਿਆਹ ਵਿੱਚ ਜਾਗੋ ਕੱਢੀ ਜਾ ਰਹੀ ਸੀ। ਘਰ ਵਿੱਚ ਡੀਜੇ ਦਾ ਪ੍ਰੋਗਰਾਮ ਵੀ ਸੀ। ਇਸੇ ਦੌਰਾਨ ਅਚਾਨਕ ਗੋਲ਼ੀ ਚੱਲੀ ਤੇ ਅਫ਼ਰੀ-ਤਫ਼ਰੀ ਮੱਚ ਗਈ। ਇਹ ਗੋਲ਼ੀ ਪ੍ਰੋਗਰਾਮ ਸ਼ੂਟ ਕਰ ਰਹੇ ਫੋਟੋਗ੍ਰਾਫ਼ਰ ਨੂੰ ਜਾ ਲੱਗੀ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤਕ ਪੁਲਿਸ ਕੋਲ ਕਿਸੇ ਨੇ ਵੀ ਬਿਆਨ ਦਰਜ ਨਹੀਂ ਕਰਵਾਏ। ਪੁਲਿਸ ਇਹ ਪਤਾ ਲਾ ਰਹੀ ਹੈ ਕੇ ਗੋਲ਼ੀ ਕਿਸ ਨੇ ਅਤੇ ਕਿਨ੍ਹਾਂ ਹਾਲਾਤਾਂ ਵਿੱਚ ਚਲਾਈ।

Get real time updates directly on you device, subscribe now.

Leave A Reply

Your email address will not be published.