ਪਾਕਿਸਤਾਨ ਨੂੰ ਬਾਲਾਕੋਟ ਤੋਂ ਵੀ ਵੱਡੇ ਹਮਲੇ ਦਾ ਖ਼ਤਰਾ, ਇਮਾਰਨ ਦਾ ਦਾਅਵਾ, ਭਾਰਤ ਨਾਲ ਹੋ ਸਕਦੀ ਜੰਗ

671

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਕੋਲ ਠੋਸ ਜਾਣਕਾਰੀ ਹੈ ਕਿ ਭਾਰਤ ਬਾਲਾਕੋਟ ‘ਤੇ ਕੀਤੇ ਹਵਾਈ ਹਮਲੇ ਤੋਂ ਵੱਡੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਕਸ਼ਮੀਰ ਤੋਂ ਦੁਨੀਆ ਦਾ ਧਿਆਨ ਹਟਾਉਣ ਲਈ ਉਹ ਅਜਿਹਾ ਕਰਨਾ ਚਾਹੁੰਦਾ ਹੈ। ਇਮਰਾਨ ਨੇ ਕਿਹਾ, “ਮੇਰਾ ਮੋਦੀ ਨੂੰ ਇਹੀ ਸੁਨੇਹਾ ਹੈ ਕਿ ਜੇਕਰ ਉਨ੍ਹਾਂ ਨੇ ਅਜਿਹੀ ਕੋਈ ਕਾਰਵਾਈ ਕੀਤੀ ਤਾਂ ਅਸੀਂ ਵੀ ਕਰਾਰਾ ਜਵਾਬ ਦਿਆਂਗੇ।

ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜਫਰਾਬਾਦ ‘ਚ ਬੁੱਧਵਾਰ ਨੂੰ ਇਮਰਾਨ ਖ਼ਾਨ ਨੇ ਵਿਧਾਨ ਸਭਾ ਨੂੰ ਸੰਬੋਧਨ ਕਰਦੇ ਕਿਹਾ, “ਭਾਰਤ ਹੁਣ ਪੁਲਵਾਮਾ ਤੋਂ ਬਾਅਦ ਕੀਤੇ ਹਵਾਈ ਹਮਲੇ ਤੋਂ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਉਹ ਮਕਬੂਜ਼ਾ ਕਸ਼ਮੀਰ ‘ਚ ਕੁਝ ਕਾਰਵਾਈ ਕਰ ਸਕਦਾ ਹੈ। ਇਸ ਅਧਾਰ ‘ਤੇ ਅਸੀਂ ਰਾਸ਼ਟਰੀ ਸੁਰੱਖਿਆ ਕਮੇਟੀ ਦੀਆਂ ਦੋ ਬੈਠਕਾਂ ਕਰ ਚੁੱਕੇ ਹਾਂ।”

ਇਮਰਾਨ ਨੇ ਧਮਕੀ ਦਿੰਦੇ ਹੋਏ ਕਿਹਾ, “ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦਿਆਂਗੇ। ਤੁਸੀਂ ਜੋ ਵੀ ਕੋਰਗੇ ਅਸੀਂ ਉਸ ਦਾ ਜਵਾਬ ਦਿਆਂਗੇ। ਜੇਕਰ ਤੁਸੀਂ ਸਾਨੂੰ ਸਬਕ ਸਿਖਾਉਣ ਦੀ ਸੋਚ ਰਹੇ ਹੋ ਤਾਂ ਧਿਆਨ ਨਾਲ ਸੁਣੋ ਹੁਣ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ।” ਇਸ ਦੇ ਨਾਲ ਇਮਰਾਨ ਨੇ ਕਿਹਾ ਕਿ ਜੇਕਰ ਹੁਣ ਭਾਰਤਪਾਕਿ ਜੰਗ ਹੁੰਦੀ ਹੈ ਤਾਂ ਇਸ ਦਾ ਜ਼ਿੰਮੇਦਾਰ ਅੰਤਰਾਸ਼ਟਰੀ ਸੰਗਠਨ ਹੋਵੇਗਾ। ਖ਼ਾਨ ਨੇ ਪਹਿਲੀ ਵਾਰ ਭਾਰਤ ਨਾਲ ਜੰਗ ਦੀ ਗੱਲ ਕਹੀ ਹੈ।

Get real time updates directly on you device, subscribe now.

Leave A Reply

Your email address will not be published.