ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦਾ ਹੋਇਆ ਦਿਹਾਂਤ

1,464

ਮੁਕੇਰੀਆਂ : ਹਲਕਾ ਮੁਕੇਰੀਆਂ ਤੋਂ ਕਾਂਗਰਸ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਸਵੇਰੇ 3 ਵਜੇ ਆਖ਼ਰੀ ਸਾਹ ਲਿਆ। ਉਹਨਾਂ ਦਾ ਦੇਹਾਂਤ 58 ਸਾਲ ਦੀ ਉਮਰ ਵਿਚ ਹੋਇਆ। ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਰਜਨੀਸ਼ ਬੱਬੀ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਜ਼ੇਰੇ ਇਲਾਜ ਸਨ ,ਜਿਥੇ ਉਨ੍ਹਾਂ ਦਾ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਰਜਨੀਸ਼ ਕੁਮਾਰ ਬੱਬੀ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਵਿਚ ਮੁਕੇਰੀਆਂ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ।

ਉਹ ਮਰਹੂਮ ਡਾ. ਕੇਵਲ ਕਿਸ਼ਨ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਦੇ ਸਪੁੱਤਰ ਸਨ। ਉਹ ਆਪਣੇ ਪਿੱਛੇ ਪਤਨੀ ਸ੍ਰੀਮਤੀ ਇੰਦੂ ਅਤੇ ਦੋ ਪੁੱਤਰ ਤੇ ਇੱਕ ਧੀ ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਸਾਲ 2012 ਦੀਆਂ ਚੋਣਾਂ ਵੇਲੇ ਰਜਨੀਸ਼ ਕੁਮਾਰ ਬੱਬੀ ਨੇ ਕਾਂਗਰਸ ਪਾਰਟੀ ਤੋਂ ਬਗ਼ਾਵਤ ਕਰ ਦਿੱਤੀ ਸੀ ਕਿਉਂਕਿ ਪਾਰਟੀ ਨੇ ਮੁਕੇਰੀਆਂ ਤੋਂ ਅਜੀਤ ਕੁਮਾਰ ਨਾਰੰਗ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਬੱਬੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ ਫਿਰ ਵੀ ਜਿੱਤ ਹਾਸਲ ਕੀਤੀ ਸੀ।

Get real time updates directly on you device, subscribe now.

Leave A Reply

Your email address will not be published.