ਦੇਸ਼ ਦੇ ਛੇ ਕਰੋੜ ਮੁਲਾਜ਼ਮਾਂ ਲਈ ਖੁਸ਼ਖਬਰੀ!

2,068

ਨਵੀਂ ਦਿੱਲੀ: ਇੰਪਲਾਈ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਦੇ ਮੈਂਬਰਾਂ ਲਈ ਖੁਸ਼ਖਬਰੀ ਹੈ। ਸਾਲ 2018-19 ਤੋਂ ਈਪੀਐਫ ‘ਤੇ ਵਿਆਜ਼ ਦਰ ‘ਚ ਵਾਧਾ ਕੀਤਾ ਗਿਆ ਹੈ। ਹੁਣ ਈਪੀਐਫ ‘ਤੇ 8.65 ਫੀਸਦ ਦੀ ਦਰ ਨਾਲ ਵਿਆਜ਼ ਮਿਲੇਗਾ। ਜਦਕਿ 2017-18 ‘ਚ ਵਿਆਜ਼ ਦਰ 8.55 ਫੀਸਦ ਦੀ। ਇਸ ਦਾ ਫਾਈਦਾ ਛੇ ਕਰੋੜ ਤੋਂ ਜ਼ਿਆਦਾ ਈਪੀਐਫਓ ਸਬਸਕ੍ਰਾਈਬਰਸ ਨੂੰ ਮਿਲੇਗਾ।

ਕੇਂਦਰੀ ਮਜ਼ਦੂਰ ਮੰਤਰੀ ਸੰਤੋਸ਼ ਗੰਗਵਾਰ ਨੇ 17 ਸਤੰਬਰ ਨੂੰ ਹੀ ਦੱਸਿਆ ਸੀ ਕਿ ਛੇ ਕਰੋੜ ਤੋਂ ਜ਼ਿਆਦਾ ਈਪੀਐਫਓ ਮੈਂਬਰਾਂ ਨੂੰ ਵਿੱਤ ਸਾਲ 2018-19 ਲਈ 8.65 ਫੀਸਦ ਵਿਆਜ਼ ਦਿੱਤਾ ਜਾਵੇਗਾ। ਈਪੀਐਫਓ ਲਈ ਫੈਸਲਾ ਲੈਣ ਵਾਲੇ ਸੀਬੀਟੀ ਨੇ ਇਸ ਸਾਲ ਫਰਵਰੀ ‘ਚ ਬੀਤੇ ਵਿੱਤ ਸਾਲ ਲਈ 8.65% ਬਿਆਜ਼ ਦਰ ਦੇਣ ਦੀ ਇਜਾਜ਼ਤ ਦਿੱਤੀ ਸੀ। ਇਸ ਨੂੰ ਬਾਅਦ ‘ਚ ਵਿੱਤ ਮੰਤਰਾਲਾ ਦੀ ਮਨਜ਼ੂਰੀ ਲਈ ਭੇਜ ਦਿੱਤਾ ਗਿਆ।

ਈਪੀਐਫਓ ਵਰਤਮਾਨ ‘ਚ ਈਪੀਐਫ ਨਿਕਾਸੀ ਦਾਅਵਿਆਂ ਤਹਿਤ 2018-19 ਲਈ 8.55 ਫੀਸਦ ਵਿਆਜ਼ ਦਰ ਦਾ ਭੁਗਤਾਨ ਕਰ ਰਿਹਾ ਹੈ। ਇਹ ਦਰ 2017-18 ‘ਚ ਲਾਗੂ ਕੀਤੀ ਗਈ ਸੀ।

Get real time updates directly on you device, subscribe now.

Leave A Reply

Your email address will not be published.