ਨਿਊਜ਼ੀਲੈਂਡ ਦੀ ਅੱਧੀ ਆਬਾਦੀ ਨੇ ਧਰਮ ਤੋਂ ਕੀਤੀ ਤੌਬਾ

2,109

ਨਵੀਂ ਦਿੱਲੀ: ਨਿਊਜ਼ੀਲੈਂਡ ਦੇ ਲੋਕ ਲਗਾਤਾਰ ਧਰਮ ਤੋਂ ਮੂੰਹ ਮੋੜਦੇ ਜਾ ਰਹੇ ਹਨ। ਤਾਜ਼ਾ ਅੰਕੜਿਆਂ ਅਨੁਸਾਰ 48.59 ਫ਼ੀਸਦ ਲੋਕ ਕਿਸੇ ਵੀ ਧਰਮ ਵਿੱਚ ਸ਼ਰਧਾ ਨਹੀਂ ਰੱਖਦੇ। ਇਹ ਅੰਕੜਾ 2013 ਦੀ ਜਨਗਣਨਾ ਤੋਂ ਕਾਫੀ ਤੇਜ਼ੀ ਨਾਲ ਵਧਿਆ ਹੈ। ਇਹ ਖੁਲਾਸਾ ਨਿਊਜ਼ੀਲੈਂਡ ਦੇ ਜਨਗਣਨਾ ਅੰਕੜਿਆਂ ਵਿੱਚ ਹੋਇਆ ਹੈ। ਦੇਸ਼ ਦੀ ਇੱਕ ਹੋਰ ਵਿਸ਼ੇਸ਼ਤਾ ਉੱਭਰ ਕੇ ਆਈ ਹੈ ਕਿ ਇੱਥੇ ਤਕਰੀਬਨ 180 ਕੌਮਾਂ ਵੱਸਦੀਆਂ ਹਨ।

2018 ਦੀ ਇਸ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਆਬਾਦੀ ਵਾਲੇ ਇਸ ਮੁਲਕ ਵਿੱਚ ਹਰੇਕ ਭਾਈਚਾਰਾ ਪਿਆਰ ਨਾਲ ਵੱਸ ਰਿਹਾ ਹੈ। ਅੰਕੜੇ ਮੁਤਾਬਕ ਨਿਊਜ਼ੀਲੈਂਡ ’ਚ ਯੂਰਪੀ ਮੂਲ ਦੇ ਲੋਕਾਂ ਦੀ ਗਿਣਤੀ 30 ਲੱਖ 25 ਹਜ਼ਾਰ 587 ਦੀ ਆਬਾਦੀ ਨਾਲ ਸਭ ਤੋਂ ਪਹਿਲੇ ਨੰਬਰ ’ਤੇ ਹਨ। ਦੂਜਾ ਨੰਬਰ ਸਥਾਨਕ ਮੂਲਵਾਸੀ ਮੌਰੀ ਮੂਲ ਦੇ ਲੋਕਾਂ ਦਾ ਹੈ ਜੋ ਇਸ ਸਾਲ ਦੇ ਨਵੇਂ ਅੰਕੜਿਆਂ ਮੁਤਾਬਕ 7 ਲੱਖ 77 ਹਜ਼ਾਰ 195 ਹਨ।

ਤੀਜੇ ਨੰਬਰ ’ਤੇ ਚੀਨੀ ਭਾਈਚਾਰੇ ਦੇ ਲੋਕ ਤਕਰੀਬਨ 2 ਲੱਖ 60 ਹਜ਼ਾਰ ਦੀ ਆਬਾਦੀ ਨਾਲ ਬਾਹਰਲੇ ਭਾਈਚਾਰੇ ਵਿੱਚੋਂ ਸਭ ਤੋਂ ਅੱਗੇ ਹਨ। ਇੱਥੇ ਭਾਰਤੀ ਮੂਲ ਦੇ ਲੋਕ ਸਮੂਹਿਕ ਤੌਰ ’ਤੇ 2 ਲੱਖ 44 ਹਜ਼ਾਰ 717 ਦੀ ਆਬਾਦੀ ਨਾਲ ਚੀਨੀ ਮੂਲ ਦੇ ਲੋਕਾਂ ਦੇ ਮੁਕਾਬਲੇ ਵਿੱਚ ਹਨ। ਜੇਕਰ ਪਾਕਿਸਤਾਨੀ, ਬੰਗਲਾਦੇਸ਼ੀ, ਸ੍ਰੀਲੰਕਾ, ਨੇਪਾਲ, ਭੂਟਾਨੀ ਤੇ ਅਫਗਾਨੀ ਮੂਲ ਦੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਦੱਖਣ ਏਸ਼ਿਆਈ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ ਤਕਰੀਬਨ ਪੌਣੇ ਤਿੰਨ ਲੱਖ ਦੀ ਗਿਣਤੀ ਨਾਲ ਇਹ ਭਾਈਚਾਰਾ ਨਿਊਜ਼ੀਲੈਂਡ ਵਿੱਚ ਆਪਣੀ ਵੱਖਰੀ ਪਛਾਣ ਦਾ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ।

ਦੂਜੇ ਪਾਸੇ ਬਾਹਰੋਂ ਆ ਕੇ ਵੱਸਣ ਵਾਲੇ ਪਰਵਾਸੀ ਭਾਈਚਾਰੇ ਦੇ ਆਪਣੇ ਧਰਮਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਿੱਚ ਸਿੱਖ ਭਾਈਚਾਰੇ ਦੀ ਗਿਣਤੀ 40,908, ਮੁਸਲਿਮ ਧਰਮ ਦੇ ਪੈਰੋਕਾਰਾਂ ਦੀ ਗਿਣਤੀ 61,455 ਤੇ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ 1,23,534 ਤੱਕ ਪਹੁੰਚ ਗਈ ਹੈ।

Get real time updates directly on you device, subscribe now.

Leave A Reply

Your email address will not be published.