‘ਜੀਜੇ-ਸਾਲੇ ਨੇ ਮਿਲ ਕੇ ਅਕਾਲੀ ਦਲ ਨੂੰ ਇਕ ਨਿਜੀ ਫ਼ਰਮ ਵਿਚ ਤਬਦੀਲ ਕੀਤਾ’

43

 

ਅੰਮ੍ਰਿਤਸਰ/ਤਰਨਤਾਰਨ : ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਇਕ ਨਿਜੀ ਫ਼ਰਮ ਵਿਚ ਤਬਦੀਲ ਕਰ ਦਿਤਾ ਤੇ ਇਹ ਪਾਰਟੀ ਹੁਣ ਇਕ ਨਿਜੀ ਪ੍ਰਾਈਵੇਟ ਫ਼ਰਮ ਦੀ ਤਰਜ ‘ਤੇ ਕੰਮ ਕਰ ਰਹੀ। ਸਪੋਕਸਮੈਨ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ. ਅਜਨਾਲਾ ਨੇ ਕਿਹਾ ਕਿ ਪੰਥਕ ਪੰ੍ਰਪਰਾਵਾਂ ਦਾ ਘਾਣ, ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫ਼ੀ ਦਿਤੇ ਜਾਣਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ,

ਨਿਰਦੋਸ਼ ਸਿੰਘਾਂ ਦਾ ਕਤਲ ਇਨ੍ਹਾਂ ਘਟਨਾਵਾਂ ਨੇ ਸਾਡੀ ਰੂਹ ਨੂੰ ਜ਼ਖ਼ਮੀ ਕਰ ਦਿਤਾ ਤੇ ਸਾਡੀ ਰੂਹ ਨੂੰ ਠੇਸ ਲੱਗੀ। ਉਨ੍ਹਾਂ ਕਿਹਾ ਕਿ ਅਸੀ ਪਾਰਟੀ ਪਲੇਟਫ਼ਾਰਮ ਤੇ ਹਮੇਸ਼ਾ ਅਵਾਜ਼ ਬੁਲੰਦ ਕੀਤੀ। ਸ. ਸੁਖਦੇਵ ਸਿੰਘ ਢੀਂਡਸਾ, ਮਾਝੇ ਦੇ ਜਰਨੈਲ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਮੇਰੇ ਪਿਤਾ ਡਾਕਟਰ ਰਤਨ ਸਿੰਘ ਅਜਨਾਲਾ ਦੇ ਵਾਰ-ਵਾਰ ਵਿਰੋਧ ਕਾਰਨ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ ਕਰਨਾ ਪਿਆ ਜਿਸ ਦੀ ਰੀਪੋਰਟ ‘ਤੇ ਨਜ਼ਰਸਾਨੀ ਕਰਨ ਦੀ ਬਜਾਏ ਉਸ ਰੀਪੋਰਟ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿਤਾ ਗਿਆ।

Leave A Reply

Your email address will not be published.