ਠਾਕੁਰ ਆਰਟ ਗੈਲਰੀ ‘ਚ ਲੱਕੜ ‘ਤੇ ਚਿੱਤਰ ਤਰਾਸ਼ਣ ਦੀ ਕਲਾ ਸਿੱਖਦੀ ਸ਼੍ਰੀ ਲੰਕਾ ਦੀ ਲੜਕੀ

72

ਅੰਮ੍ਰਿਤਸਰ: ਲੱਕੜ ਉੱਪਰ ਚਿੱਤਰ ਤਰਾਸ਼ਣ ਦੀ ਕਲਾ ਨੂੰ ਸਿੱਖਣ ਦਾ ਸ਼ੋਂਕ ਸ਼੍ਰੀ ਲੰਕਾ ਦੀ ਰਹਿਣ ਵਾਲੀ ਇਸ਼ਰੀ ਨੂੰ ਅੰਮ੍ਰਿਤਸਰ ਦੀ ਠਾਕੁਰ ਆਰਟ ਗੇਂਲੈਰੀ ਲੈ ਆਇਆ ਹੈ। ਇਸ਼ਰੀ ਲਵਲੀ ਯੂਨੀਵਰਸਿਟੀ ਵਿਖੇ ਪੜ੍ਹਾਈ ਕਰਦੀ ਹੈ ਅਤੇ ਅੱਜ ਕੱਲ੍ਹ ਵੁਡ ਕਾਰਵਿੰਗ ਵਿਚ ਹੋਰ ਜ਼ਿਆਦਾ ਮੁਹਾਰਤ ਸਿੱਖਣ ਲਈ ਮਾਸਟਰ ਨਰਿੰਦਰ ਸਿੰਘ ਕੋਲ ਆਈ ਹੋਈ ਹੈ ਜਿੱਥੇ ਉਹ ਇਸ ਕਲਾ ਨੂੰ ਬਰੀਕੀ ਨਾਲ ਸਿੱਖ ਰਹੀ ਹੈ ਤਾਂ ਜੋ ਉਹ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕਰ ਸਕੇ।

SirNarendra Singh

ਇਸ਼ਰੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਕੰਮ ਦੀ ਪ੍ਰੇਰਨਾ ਆਪਣੀ ਮਾਂ ਕੋਲੋ ਮਿਲੀ ਹੈ ਅਤੇ ਪਹਿਲਾਂ ਉਹਨਾਂ ਨੇ ਉਸ ਨੂੰ ਥੋੜੀ ਬਹੁਤ ਇਸ ਕਲਾ ਬਾਰੇ ਜਾਣਕਾਰੀ ਦਿੱਤੀ ਸੀ। ਬਾਅਦ ਵਿਚ ਇਸ ਕਲਾ ਨੂੰ ਸਿੱਖਣ ਦੀ ਉਸ ਦੇ ਮਨ ਵਿਚ ਰੂਚੀ ਪੈਦਾ ਹੋ ਗਈ। ਇਸ਼ਰੀ ਦਾ ਕਹਿਣਾ ਹੈ ਕਿ ਉਹ ਇਸ ਕਲਾ ਰਾਹੀਂ ਸ਼੍ਰੀ ਲੰਕਾ ਦੇ ਪ੍ਰੰਪਗਤ ਸੱਭਿਆਚਾਰ ਨੂੰ ਰਾਸ਼ਟਰੀ ਪੱਧਰ ‘ਤੇ ਪਹਿਚਾਣ ਦਿਵਾਉਣਾ ਚਾਹੁੰਦੀ ਹੈ ਤਾਂ ਕਿ ਬਾਹਰ ਦੁਨੀਆ ਨੂੰ ਸ਼੍ਰੀ ਲੰਕਾ ਦੀਆਂ ਕਲਾ ਕ੍ਰਿਤੀਆ ਬਾਰੇ ਪਤਾ ਲੱਗ ਸਕੇ।

IShriIshri

ਇਸ਼ਰੀ ਭਾਵੇਂ ਇਥੇ ਆ ਕੇ ਸ਼੍ਰੀ ਲੰਕਾ ਵਿਚਲੇ ਆਪਣੇ ਘਰ ਨੂੰ ਮਿਸ ਕਰ ਰਹੀ ਹੈ ਪਰ ਓਹ ਇਥੋਂ ਦੇ ਲੋਕਾਂ ਦੇ ਮਿਲ ਰਹੇ ਪਿਆਰ ਕਾਰਨ ਖੁਸ਼ ਹੈ ਕਿ ਉਸ ਦੇ ਅਧਿਆਪਕ ਨਰਿੰਦਰ ਸਿੰਘ ਉਸ ਨੂੰ ਪਿਆਰ ਨਾਲ ਇਹ ਕਲਾ ਸਿਖਾ ਰਹੇ ਹਨ।ਉਧਰ ਦੂਜੇ ਪਾਸੇ ਇਸ਼ਰੀ ਨੂੰ ਇਹ ਕਲਾ ਸਿਖਾਉਣ ਵਾਲੇ ਨਰਿੰਦਰ ਸਿੰਘ ਨੂੰ ਇਸ਼ਰੀ ‘ਤੇ ਕਾਫੀ ਮਾਣ ਹੈ ਕਿ ਉਹ ਥੋੜੇ ਸਮੇਂ ਵਿਚ ਇਸ ਕਲਾ ਵਿਚ ਨਿਪੁੰਨ ਹੋ ਗਈ।

Leave A Reply

Your email address will not be published.