ਵਿਰੋਧ ਦੇ ਬਾਵਜੂਦ ਸੰਗਤ ਨੂੰ ਆਪਣਾ ਪਹਿਲਾ ਸੰਦੇਸ਼ ਦੇਣ ‘ਚ ਸਫ਼ਲ ਰਹੇ ਅਕਾਲ ਤਖ਼ਤ ਦੇ ਨਵੇਂ ਜਥੇਦਾਰ

25

 

ਅੰਮ੍ਰਿਤਸਰ: ਬੇਸ਼ੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਬੰਦੀ ਛੋੜ ਦਿਵਸ ਵਾਲੇ ਦਿਨ ਜ਼ਬਰਦਸਤ ਵਿਰੋਧ ਹੋਇਆ, ਪਰ ਉਹ ਸੰਗਤ ਨੂੰ ਆਪਣਾ ਸੰਦੇਸ਼ ਦੇਣ ਵਿੱਚ ਸਫ਼ਲ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਸੋਸ਼ਲ ਮੀਡੀਆ ‘ਤੇ ਭਰਾ ਮਾਰੂ ਜੰਗ ਬਾਰੇ ਸੁਚੇਤ ਕੀਤਾ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਿੱਖ ਆਪਣੇ ਵਿਚਾਰ ਰੱਖਦਿਆਂ ਇੱਕ-ਦੂਜੇ ਪ੍ਰਤੀ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤ ਜਾਂਦੇ ਹਨ, ਜੋ ਸਿੱਖ ਨੈਤਿਕਤਾ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਨੂੰ ਭਰਾ-ਮਾਰੂ ਜੰਗ ਕਰਵਾਉਣ ਲਈ ਆਧਾਰ ਸਰੋਤ ਵਜੋਂ ਵਰਤਣਾ ਸਿੱਖ ਵਿਰੋਧੀ ਲੋਕਾਂ ਦੀ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਆਖਿਆ ਕਿ ਇਸ ਵਰਤਾਰੇ ਤੋਂ ਬਚਣ ਅਤੇ ਸਾਵਧਾਨ ਹੋਣ ਦੀ ਬੇਹੱਦ ਲੋੜ ਹੈ ਤੇ ਸਿੱਖ ਪੰਥ ਸੰਜਮ ਵਿੱਚ ਰਹਿ ਕੇ ਉਸਾਰੂ ਰੂਪ ਵਿੱਚ ਹੀ ਇਸ ਦੀ ਵਰਤੋਂ ਕਰੇ।

Leave A Reply

Your email address will not be published.