ਸ੍ਰੀ ਹਰਿਮੰਦਰ ਸਾਹਿਬ ‘ਚ ਦੀਵਾਲੀ ਦੀਆਂ ਰੌਣਕਾਂ, ਵੱਡੀ ਗਿਣਤੀ ‘ਚ ਪਹੁੰਚ ਰਹੀਆਂ ਹਨ ਸੰਗਤਾਂ

165

ਅੰਮ੍ਰਿਤਸਰ – ਦੇਸ਼ ਭਰ ‘ਚ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੀਵਾਲੀ ਦੇ ਮੱਦੇਨਜ਼ਰ ਚਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਮੌਕੇ ਮੰਦਰਾਂ, ਗੁਰਦੁਆਰਿਆਂ ‘ਚ ਲੋਕ ਦੀਵੇ ਜਗਾਉਂਦੇ ਅਤੇ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ‘ਚ ਦੀਵਾਲੀ ਦੀਆਂ ਖਾਸ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।

PunjabKesari

ਦੀਵਾਲੀ ਦੇ ਵਿਸ਼ੇਸ਼ ਮੌਕੇ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਇਸ ਮੌਕੇ ਸੰਗਤਾਂ ਵਲੋਂ ਦੀਵੇ ਜਗਾਏ ਗਏ ਅਤੇ ਪਵਿੱਤਰ ਸਰੋਵਰ ‘ਚ ਇਸ਼ਨਾਨ ਵੀ ਕੀਤਾ ਜਾ ਰਿਹਾ ਹੈ। ਦੀਵਾਲੀ ਦੇ ਖਾਸ ਮੌਕੇ ‘ਤੇ ਸ੍ਰੀ ਹਰਿਮੰਦਰ ਸਾਹਿਬ ਲਾਈਟਾਂ ਨਾਲ ਜਗਮਗ ਹੋਇਆ ਹੈ। ਸੰਗਤਾਂ ਦਾ ਵੱਡਾ ਇਕੱਠ ਸ੍ਰੀ ਦਰਬਾਰ ਵਿਖੇ ਪਹੁੰਚ ਰਿਹਾ ਹੈ।

Image result for diwali-in-amritsar

Leave A Reply

Your email address will not be published.