ਕਪਿਲ ਸ਼ਰਮਾ ਦੇ ਸ਼ੋਅ ‘ਚ ਸਿੱਧੂ ਨੂੰ ਲੈ ਕੇ ਭਾਰਤੀ ਸਿੰਘ ਨੇ ਕਹੀ ਇਹ ਵੱਡੀ ਗੱਲ

250

ਮੁੰਬਈ : ਨਵਜੋਤ ਸਿੰਘ ਸਿੱਧੂ ਦੇ ਸੋਨੀ ਟੀਵੀ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਹੋਣ ਤੋਂ ਬਾਅਦ ਅਰਚਨਾ ਪੂਰਨ ਸਿੰਘ ਦੀ ਸ਼ੋਅ ਵਿਚ ਐਂਟਰੀ ਹੋਈ ਸੀ। ਪਹਿਲਾਂ ਅਰਚਨਾ ਪੂਰਨ ਸਿੰਘ ਇਹ ਸਪੱਸ਼ਟ ਹੋ ਕੇ ਨਹੀਂ ਦੱਸ ਸਕੀ ਕਿ ਉਹ ਸ਼ੋਅ ਵਿਚ ਅੱਗੇ ਤੱਕ ਬਣੀ ਰਹੇਗੀ ਜਾਂ ਨਹੀਂ। ਪਰ ਹੁਣ ਉਸ ਨੇ ਕਿਹਾ ਹੈ ਕਿ ਇਹ ਮੁਮਕਿਨ ਹੈ ਕਿ ਉਹ ਸ਼ੋਅ ਵਿਚ ਸਿੱਧੂ ਨੂੰ ਰਿਪਲੇਸ ਕਰਨ ਜਾ ਰਹੀ ਹੈ। 

ਉੱਥੇ ਹੀ ਦੂਜੇ ਪਾਸੇ ਭਾਰਤੀ ਸਿੰਘ ਜੋ ਕਿ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਹੈ, ਉਸ ਨੇ ਆਪਣੇ ਨਵੇਂ ਸ਼ੋਅ ਖ਼ਤਰਾ ਖ਼ਤਰਾ ਖ਼ਤਰਾ ਦੀ ਲਾਂਚਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਕਿਹਾ, ‘ਸਿੱਧੂ ਜੀ ਨੂੰ ਲੈ ਕੇ ਮੈਨੂੰ ਬਹੁਤ ਫੋਨ ਆਏ ਪਰ ਮੈਨੂੰ ਲੱਗਿਆ ਕਿ ਮੈਂ ਅਜਿਹੇ ਵਿਚ ਕੀ ਕਹਾਂਗੀ, ਮੈਂ ਖੁਦ ਇਸ ਐਪੀਸੋਡ ਦਾ ਹਿੱਸਾ ਨਹੀਂ ਹਾਂ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਸ਼ੋਅ ਵਿਚ ਵਾਪਸੀ ਕਰਨਗੇ ਜਾ ਨਹੀਂ ‘।

‘ਸਾਡੇ ਲਈ ਸਿੱਧੂ ਅਤੇ ਅਰਚਨਾ ਦਾ ਸ਼ੋਅ ਵਿਚ ਰਹਿਣਾ ਇਕ ਬਰਾਬਰ ਹੈ। ਅਰਚਨਾ ਕਈ ਥਾਵਾਂ ਤੇ ਉਹਨਾਂ ਦੀ ਕਮੀ ਨੂੰ ਪੂਰਾ ਕਰ ਦਿੰਦੀ ਹੈ, ਉਹ ਕਾਫ਼ੀ ਹੱਸਦੀ ਹੈ ਅਤੇ ਮੈਂ ਦੋਨਾਂ ਬਰਾਬਰ ਆਦਰ ਕਰਦੀ ਹਾਂ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਸਿੱਧੂ ਜੀ ਤੇ ਅਰਚਨਾ ਜੀ ਦੇ ਨਾਲ ਕੀਤੀ ਹੈ ਅਤੇ ਦੋਨਾਂ ਨੇ ਮੈਨੂੰ ਹਮੇਸ਼ਾਂ ਹੀ ਉਤਸ਼ਾਹਿਤ ਕੀਤਾ ਹੈ’। ਭਾਰਤੀ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਹੀ ਸ਼ੋਅ ਤੇ ਰਹਿਣ ਤਾਂ ਇਸ ਤੋਂ ਵਧੀਆ ਕੁਝ ਨਹੀਂ ਹੋਵੇਗਾ।

ਦੱਸ ਦਈਏ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਸਿੱਧੂ ਨੇ ਜੋ ਬਿਆਨ ਦਿੱਤੇ ਸੀ, ਉਸ ਤੋਂ ਬਾਅਦ ਸਿੱਧੂ ਨੂੰ ਸ਼ੋਅ ਵਿਚੋਂ ਬਾਹਰ ਕਰ ਦਿੱਤਾ ਸੀ। ਚੈਨਲ ਵੱਲੋਂ ਇਸ ਨੂੰ ਲੈ ਕੇ ਕੋਈ ਸਪੱਸ਼ਟੀਕਰਣ ਨਹੀਂ ਹੈ ਕਿ ਸਿੱਧੂ ਅੱਗੇ ਸ਼ੋਅ ਨਾਲ ਜੁੜਨਗੇ ਜਾਂ ਨਹੀਂ। 

Leave A Reply

Your email address will not be published.