ਕੈਪਟਨ ਤੇ ਸਿੱਧੂ ਬਣੇ ਕਾਂਗਰਸ ਦੇ ਸਟਾਰ

65

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਯੂਪੀ ਵਿੱਚ ਪ੍ਰਚਾਰ ਕਰਨ ਲਈ ਚੁਣਿਆ ਗਿਆ ਹੈ। ਪਾਰਟੀ ਦੇ 40 ਸਟਾਰ ਪ੍ਰਚਾਰਕ ਯੂਪੀ ਵਿੱਚ ਹੋਣ ਵਾਲੀਆਂ ਪਹਿਲੇ ਤੇ ਦੂਜੇ ਗੇੜ ਦੀਆਂ ਚੋਣਾਂ ਵਿੱਚ ਪ੍ਰਚਾਰ ਕਰਨਗੇ। ਇਨ੍ਹਾਂ ਵਿੱਚੋਂ ਕੈਪਟਨ ਨੂੰ 12ਵੇਂ ਤੇ ਸਿੱਧੂ ਨੂੰ 21ਵੇਂ ਸਥਾਨ ’ਤੇ ਰੱਖਿਆ ਗਿਆ ਹੈ। ਕਾਂਗਰਸ ਨੇ ਜਿਨ੍ਹਾਂ ਸੂਬਿਆਂ ਵਿੱਚ ਚੋਣਾਂ ਜਿੱਤੀਆਂ ਸੀ, ਉਨ੍ਹਾਂ ਦੇ ਮੁੱਖ ਮੰਤਰੀਆਂ ਨੂੰ ਵੀ ਚੋਣ ਪ੍ਰਚਾਰ ਲਈ ਭੇਜਿਆ ਜਾ ਰਿਹਾ ਹੈ।

ਕੁਝ ਮਹੀਨੇ ਪਹਿਲਾਂ ਰਾਜ ਸਭਾ ਵਿੱਚ ਹੋਏ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਵੀ ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਨੇ ਕਈ ਇਲਾਕਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਸੀ। ਰਾਜਸਥਾਨ ਵਿੱਚ ਜ਼ਿਆਦਾਤਰ ਰੈਲੀਆਂ ਨੂੰ ਸੰਬੋਧਨ ਕਰਨ ਕਰਕੇ ਸਿੱਧੂ ਦਾ ਗਲਾ ਵੀ ਖਰਾਬ ਹੋ ਗਿਆ ਸੀ।

ਕ੍ਰਿਕੇਟਰ ਹੋਣ ਦੇ ਨਾਲ-ਨਾਲ ਸਿੱਧੂ ਆਪਣੇ ਤੰਜ ਤੇ ਸ਼ਾਇਰੀ ਕਰਕੇ ਵੀ ਲੋਕਾਂ ਵਿੱਚ ਕਾਫੀ ਮਕਬੂਲ ਹਨ ਪਰ ਹਾਲ ਹੀ ਵਿੱਚ ਪੁਲਵਾਮਾ ਹਮਲੇ ’ਤੇ ਦਿੱਤੇ ਵਿਵਾਦਤ ਬਿਆਨ ਕਰਕੇ ਸਿੱਧੂ ਨੂੰ ਵਿਰੋਧੀ ਦਲਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਸੀ। ਹਾਲੇ ਤੈਅ ਨਹੀਂ ਕਿ ਕੌਣ ਕਿਸ ਇਲਾਕੇ ਵਿੱਚ ਚੋਣ ਪ੍ਰਚਾਰ ਕਰੇਗਾ।

Leave A Reply

Your email address will not be published.