ਚੋਣ ਪ੍ਰਚਾਰ ਖ਼ਤਮ ਹੋਣ ਮਗਰੋਂ ਕੈਪਟਨ ਦੀ ਵੋਟਰਾਂ ਨੂੰ ਖ਼ਾਸ ਅਪੀਲ

497

ਚੰਡੀਗੜ੍ਹ: 19 ਮਈ, ਯਾਨੀ ਕੱਲ੍ਹ ਵੋਟਾਂ ਪੈਣੀਆਂ ਹਨ ਤੇ ਬੀਤੇ ਕੱਲ੍ਹ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਨੂੰ ਵੀ ਬ੍ਰੇਕ ਲੱਗ ਗਈ ਹੈ। ਇਸ ਦੇ ਤਹਿਤ ਵੱਧ ਤੋਂ ਵੱਧ ਵੋਟਰਾਂ ਤਕ ਪਹੁੰਚ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਉਨ੍ਹਾਂ ਵੀਡੀਓ ਸਾਂਝੀ ਕਰਕੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

ਵੀਡੀਓ ਸ਼ੇਅਰ ਕਰਦਿਆਂ ਕੈਪਟਨ ਨੇ ਲਿਖਿਆ ਕਿ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਉਨ੍ਹਾਂ ਪੰਜਾਬ ਦੇ ਹਰ ਇੱਕ ਵੋਟਰ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਫੈਸਲਾਕੁੰਨ ਤੌਰ ‘ਤੇ ਸਭ ਤੋਂ ਮਹੱਤਵਪੂਰਨ ਲੋਕਤੰਤਰਿਕ ਸ਼ਕਤੀ ਦੀ ਵਰਤੋਂ ਕਰਨ।

Leave A Reply

Your email address will not be published.