ਨਵਜੋਤ ਸਿੱਧੂ ‘ਤੇ ਹਾਈ ਕਮਾਨ ਮਿਹਰਬਾਨ, ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ

68

ਚੰਡੀਗੜ੍ਹਮੰਤਰਾਲਾ ਬਦਲੇ ਜਾਣ ਤੋਂ ਨਾਰਾਜ਼ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਕੌਮੀ ਜਨਰਲ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਸਿੱਧੂ ‘ਚ ਨਾਰਾਜ਼ਗੀ ਨੂੰ ਦੂਰ ਕਰਨ ਲਈ ਇਸ ਬਾਰੇ ਦਿੱਲੀ ‘ਚ ਮੀਟਿੰਗ ਕੀਤੀ ਗਈ। ਇਹ ਵੀ ਚਰਚਾ ਹੈ ਕਿ ਮੰਗਲਵਾਰ ਨੂੰ ਸਿੱਧੂ ਬਿਜਲੀ ਵਿਭਾਗ ਦਾ ਕਾਰਜਭਾਰ ਸੰਭਾਲ ਸਕਦੇ ਹਨ।

ਪਹਿਲਾਂ ਚਰਚਾ ਸੀ ਕਿ ਨਵਜੋਤ ਸਿੱਧੂ ਨੂੰ ਉੱਤਰੀ ਜ਼ੋਨ ਦਾ ਪ੍ਰਧਾਨ ਲਾਇਆ ਜਾ ਸਕਦਾ ਹੈ ਪਰ ਪਾਰਟੀ ਨੂੰ ਚਾਰ ਜ਼ੋਨਾਂ ਵਿੱਚ ਵੰਡਣ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਇਸ ਲਈ ਪੰਜਾਬ ਦੇ ਮੁੱਦੇ ਨੂੰ ਸੁਲਝਾਉਣਾ ਅਹਿਮ ਹੈ। ਇਸ ਲਈ ਪਾਰਟੀ ਸਿੱਧੂ ਨੂੰ ਪਾਰਟੀ ਦੇ ਕੌਮੀ ਸੰਗਠਨ ਵਿੱਚ ਅਹੁਦਾ ਦੇ ਕੇ ਮਾਮਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਬਾਰੇ ਐਲਾਨ ਅਗਲੇ ਦਿਨਾਂ ਵਿੱਚ ਹੋ ਸਕਦਾ ਹੈ।

ਉਧਰਸੋਮਵਾਰ ਨੂੰ ਸੀਐਮ ਕੈਪਟਨ ਨੇ ਸੋਮਵਾਰ ਨੂੰ ਸਿਹਤ ਠੀਕ ਨਾਲ ਹੋਣ ਕਰਕੇ ਕਿਸੇ ਸਰਕਾਰੀ ਸਮਾਗਮ ‘ਚ ਹਿੱਸਾ ਨਹੀਂ ਲਿਆ। ਪਿਛਲੇ 12 ਦਿਨਾਂ ਤੋਂ ਬਿਜਲੀ ਵਿਭਾਗ ਦਾ ਸਿਸਟਮ ਗੜਬੜਾਇਆ ਹੋਇਆ ਹੈ। ਵੱਖਵੱਖ ਥਰਮਲ ਪਲਾਂਟਾਂ ‘ਚ ਕੋਲੇ ਦੇ ਆਰਡਰ ਸਪਲਾਈ ‘ਤੇ ਅਸਰ ਪੈ ਰਿਹਾ ਹੈਜਦਕਿ ਬਿਜਲੀ ਕੱਟ ਨਾਲ ਘਰੇਲੂ ਜਨਤਾ ਪ੍ਰੇਸ਼ਾਨ ਹੈ। ਲੁਧਿਆਣਾਜਲੰਧਰਮੁਹਾਲੀ ‘ਚ ਇੰਡਸਟਰੀ ਨੂੰ ਬਿਜਲੀ ਨਹੀਂ ਮਿਲ ਰਹੀ। ਦੂਜੇ ਪਾਸੇ ਝੋਨੇ ਦੇ ਸੀਜ਼ਨ ‘ਚ ਕਿਸਾਨ ਬਿਜਲੀ ਨਾਲ ਮਿਲਣ ਕਾਰਨ ਨਾਰਾਜ਼ ਹਨ।

ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕਾਂ ‘ਚ ਸ਼ਾਮਲ ਹੈ। ਅਜਿਹੇ ‘ਚ ਪਾਰਟੀ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਤੇ ਪਾਰਟੀ ਨਹੀਂ ਚਾਹੁੰਦੀ ਕਿ ਉਹ ਸਿੱਧੂ ਤੋਂ ਕਿਨਾਰਾ ਕਰਨ। ਇਸੇ ਲਈ ਪਾਰਟੀ ਹਾਈਕਮਾਨ ਸਿੱਧੂ ਨੂੰ ਕੌਮੀ ਕਾਰਜਕਾਰਨੀ ‘ਚ ਥਾਂ ਦੇਣ ਦੀ ਤਿਆਰੀ ਕਰ ਰਹੀ ਹੈ। ਸਿੱਧੂ 10 ਜੂਨ ਨੂੰ ਰਾਹੁਲ ਗਾਂਧੀਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ।

Leave A Reply

Your email address will not be published.