ਫੂਲਕਾ ਦੀ ‘ਫੌਜ’ ਖ਼ਤਮ ਕਰੇਗੀ SGPC ਦਾ ਸਿਆਸੀਕਰਨ, ਐਪ ਲਾਂਚ

382

ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਸੀਨੀਅਰ ਲੀਡਰ ਤੇ ਵਕੀਲ ਹਰਵਿੰਦਰ ਸਿੰਘ ਫੂਲਕਾ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਇਸ ਦੌਰਾਨ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕੀਤੀ ਅਤੇ SGPC ਦਾ ਸਿਆਸੀਕਰਨ ਖ਼ਤਮ ਕਰਨ ਲਈ ਸਿੱਖ ਸੇਵਕ ਆਰਮੀ (SSA) ਦੀ ਐਪ ਲਾਂਚ ਕੀਤੀ।ਇਸ ਮੌਕੇ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਿਆਸੀ ਪਾਰਟੀ ਤੋਂ ਮੁਕਤ ਕਰਾਉਣ ਦਾ ਐਲਾਨ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਸਿੱਖ ਸੇਵਕ ਆਰਮੀ ਦੀ ਐਪ ’ਤੇ ਜਾ ਕੇ ਸਿੱਖਾਂ ਨੂੰ ਰਜਿਸ਼ਟ੍ਰੇਸ਼ਨ ਕਰਵਾਉਣ ਦੀ ਵੀ ਅਪੀਲ ਕੀਤੀ। ਅਰਦਾਸ ਕਰਨ ਉਪਰੰਤ ਐਪ ’ਤੇ ਰਜਿਸਟ੍ਰੇਸ਼ਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Leave A Reply

Your email address will not be published.