ਬੈਂਸ ਨੇ ਨਵੇਂ ਡੀਜੀਪੀ ਦੀ ਅਰੂਸਾ ਆਲਮ ਨਾਲ ਫੋਟੋ ਕੀਤੀ ਵਾਇਰਲ

19

ਚੰਡੀਗੜ੍ਹ: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰ ਪੰਜਾਬ ਦੇ ਨਵੇਂ ਬਣੇ ਪੁਲਿਸ ਮੁਖੀ ਡੀਜੀਪੀ ਦਿਨਕਰ ਗੁਪਤਾ ਦੀ ਹੈ ਤੇ ਉਹ ਪਾਕਿਸਤਾਨੀ ਨਾਗਰਿਕ ਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਵੀ ਦਿਖਾਈ ਦੇ ਰਹੇ ਹਨ।

ਤਸਵੀਰ ਨਾਲ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਹਨ ਤੇ ਕਈ ਸਵਾਲ ਵੀ ਉੱਠ ਰਹੇ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਤਸਵੀਰ ਕਦੋਂ ਖਿੱਚੀ ਗਈ ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਪਤਾ ਦੇ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਇਹ ਫ਼ੋਟੋ ਖਿੱਚੀ ਗਈ ਹੈ।

ਇਸ ਤਸਵੀਰ ਵਿੱਚ ਦਿਨਕਰ ਗੁਪਤਾ ਦੀ ਪਤਨੀ ਤੇ ਆਈਏਐਸ ਅਧਿਕਾਰੀ ਵਿੰਨੀ ਮਹਾਜਨ ਵੀ ਦਿਖਾਈ ਦੇ ਰਹੇ ਹਨ। ਸਿਆਸੀ ਮਾਹਰ ਤਸਵੀਰ ਦੇ ਕਈ ਮਾਅਨੇ ਵੀ ਕੱਢ ਰਹੇ ਹਨ ਤੇ ਇਸ ਨੂੰ ਡੀਜੀਪੀ ਦੀ ਨਿਯੁਕਤੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਮਸਲੇ ‘ਤੇ ਪੰਜਾਬ ਦਾ ਸਿਆਸੀ ਪਾਰਾ ਵੀ ਚੜ੍ਹ ਸਕਦਾ ਹੈ।

Leave A Reply

Your email address will not be published.