ਰਾਹੁਲ ਗਾਂਧੀ ਨੇ ਆਪਣੇ ਹੀ ਕਾਂਗਰਸੀ ਨੇਤਾਵਾਂ ਦੀਆਂ ਆਸਾ ‘ਤੇ ਫੇਰਿਆ ਪਾਣੀ

18

ਚੰਡੀਗੜ੍ਹ:ਲੋਕ ਸਭਾ ਚੋਣਾ ਨੂੰ ਲੈਕੇ ਸਿਆਸੀ ਪਾਰਟੀਆਂ ਵੱਲੋਂ ਸਰਗਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।ਜਿਸਨੂੰ ਲੈਕੇ ਪਾਰਟੀ ਵਰਕਰਾਂ ਵੱਲੋਂ ਆਪਣੀਆਂ ਦਾਅਵੇਦਾਰੀਆਂ ਵੀ ਪੇਸ਼ ਕਰ ਦਿੱਤੀਆਂ ਗਈਆਂ ਹਨ।ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਚੋਣਾ ‘ਚ ਜਿੱਤ ਦਾ ਝੰਡਾ ਗੱਡਣ ਲਈ ਪਿੰਡ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਥੇ ਹੀ  ਲੋਕ ਸਭਾ ਚੋਣਾਂ ਵਿੱਚ ਮੌਜੂਦਾ ਵਧਾਇਕਾਂ, ਸੰਸਦ ਮੈਂਬਰਾਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਕਾਂਗਰਸ ਪਾਰਟੀ ਟਕਿਟ ਤੋਂ ਇਨਕਾਰ ਕਰ ਸਕਦੀ ਹੈ। ਪਾਰਟੀ ਦੇ ਜਨਰਲ ਸਕੱਤਰਾਂ ਨਾਲ ਕੀਤੀ ਬੈਠਕ
ਵਿੱਚ ਰਾਹੁਲ ਗਾਂਧੀ ਨੇ ਅਜਹੇ ਹੀ ਸੰਕੇਤ ਦਿੱ
ਤੇ ਹਨ।

ਪਿਛਲੇ ਸਾਲ ਕਾਂਗਰਸ ਦੇ ਕੌਮੀ ਪ੍ਰਧਾਨ ਬਣੇ ਰਾਹੁਲ ਗਾਂਧੀ ਪਾਰਟੀ ਵਿੱਚ ਪਰਿਵਾਰਵਾਦ ਨੂੰ ਘੱਟ ਕਰਨ ਇੱਕ ਪਰਿਵਾਰ, ਇੱਕ ਟਿਕਟ ਦਾ ਸਿਧਾਂਤ ਲਾਗੂ ਕਰਨ ਦੀ ਫਿਰਾਕ ਵਿੱਚ ਹਨ ਅਜਿਹੇ ਵਿੱਚ ਆਪਣੇ ਆਪਣੇ ਤੋਂ ਇਲਾਵਾ ਪਤਨੀ, ਪੁੱਤਰ ਤੇ ਹੋਰਨਾਂ ਰਿਸ਼ਤੇਦਾਰਾਂ ਲਈ ਲੋਕ ਸਭਾ ਟਿਕਟ ਦੀ ਆਸ ਲਾਈ ਬੈਠੇ ਕਾਂਗਰਸੀ ਨੇਤਾਵਾਂ ਦੀਆਂ ਆਸਾਂਤੇ ਪਾਣੀ ਫਿਰ ਸਕਦਾ ਹੈ

ਉੱਧਰ, ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪੰਜਾਬ ਵਿੱਚ 21 ਫਰਵਰੀ ਨੂੰ ਖ਼ਤਮ ਹੋਣ ਵਾਲੇ ਬਜਟ ਇਜਲਾਸ ਮਗਰੋਂ 25 ਫਰਵਰੀ ਤਕ ਉਹ ਉਮੀਦਵਾਰਾਂ ਦੇ ਨਾਂ ਹਾਈਕਮਾਨ ਨੂੰ ਭੇਜ ਦੇਣਗੇ ਇਸ ਤੋਂ ਬਾਅਦ ਹੀ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਬਾਰੇ ਆਖ਼ਰੀ ਫੈਸਲਾ ਹੋਵੇਗਾ

ਜ਼ਿਕਰਯੋਗ ਹੈ ਕਿ ਪੰਜਾਬ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਤੋਂ ਇਲਾਵਾ ਵਿਧਾਇਕ ਜ਼ੀਰਾ ਤੇ ਧੀਮਾਨ ਪਿਓਪੁੱਤ ਦੀ ਜੋੜੀ ਲੋਕ ਸਭਾ ਟਿਕਟ ਲਈ ਪੂਰੀ ਵਾਹ ਲਾ ਰਹੇ ਹਨ ਇਸ ਵਾਰ ਪੰਜਾਬ ਤੋਂ 160 ਤੋਂ ਵੱਧ ਨੇਤਾਵਾਂ ਨੇ ਲੋਕ ਸਭਾ ਸੀਟਾਂਤੇ ਦਾਅਵੇਦਾਰੀ ਜਤਾਈ ਹੈ ਪਰ ਰਾਹੁਲ ਗਾਂਧੀ ਦੇ ਫੁਰਮਾਨ ਮਗਰੋਂ ਕਈ ਲੀਡਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਖ਼ੁਦਖ਼ੁਦ ਅਯੋਗ ਬਣ ਜਾਣਗੇ

Leave A Reply

Your email address will not be published.