ਸੌਦਾ ਸਾਧ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੇਸ਼ ਕਰ ਕੇ ਸੁਣਾਇਆ ਜਾਵੇਗਾ ਫ਼ੈਸਲਾ

216

ਚੰਡੀਗੜ੍ਹ  : ਸਿਰਸਾ ਦੇ ਜੁਝਾਰੂ ਪੱਤਰਕਾਰ ਰਾਮ ਚੰਦਰ ਛਤਰਪਤੀ ਹਤਿਆ ਕੇਸ ਤਹਿਤ ਸੌਦਾ ਸਾਧ ਦੀ 11 ਜਨਵਰੀ ਨੂੰ ਹੋਣ ਵਾਲੀ ਪੇਸ਼ੀ ਸਬੰਧੀ ਸੀਬੀਆਈ ਅਦਾਲਤ ਨੇ ਨਵਾਂ ਆਦੇਸ਼ ਜਾਰੀ ਕੀਤਾ ਹੈ। ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਕਿਹਾ ਕਿ ਕੋਰਟ ਵਿਚ 11 ਜਨਵਰੀ ਨੂੰ ਰਾਮ ਰਹੀਮ ਦੀ ਪੇਸ਼ੀ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੋਵੇਗੀ।   ਰਾਮ ਰਹੀਮ ਸਾਧਵੀਆਂ ਦੇ ਜਿਨਸੀ ਸੋਸ਼ਣ ਦੇ ਦੋ ਮਾਮਲਿਆਂ ਵਿਚ 20 ਸਾਲ ਦੀ ਕੈਦ ਕੱਟ ਰਿਹਾ ਹੈ। ਦਸਣਯੋਗ ਹੈ ਕਿ ਰਾਮ ਰਹੀਮ ਦੀ ਪੇਸ਼ੀ ਲਈ ਪੰਚਕੂਲਾ ਪੁਲਿਸ ਨੇ ਤਿਆਰੀ ਕਰ ਲਈ ਸੀ ਪਰ ਸਰਕਾਰ ਨੂੰ ਖ਼ਦਸ਼ਾ ਸੀ

ਕਿ 25 ਅਗੱਸਤ 2017 ਨੂੰ ਇਸੇ ਅਦਾਲਤ ਵਲੋਂ ਰਾਮ ਰਹੀਮ ਨੂੰ ਨਿਜੀ ਤੌਰ ‘ਤੇ ਤਲਬ ਕਰ  ਕੇ ਬਲਾਤਕਾਰ ਦੇ ਕੇਸਾਂ ‘ਚ ਦੋਸ਼ੀ ਕਰਾਰ ਦੇਣ ਮੌਕੇ ਬਣੇ ਨਾਜ਼ੁਕ ਹਾਲਾਤ ਮੁੜ ਪੈਦਾ ਹੋ ਸਕਦੇ ਹਨ ਜਿਸ ਕਰ ਕੇ ਹਰਿਆਣਾ ਸਰਕਾਰ ਨੇ ਅਦਾਲਤ ‘ਚ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਦੀ ਅਪੀਲ ਕੀਤੀ ਸੀ। ਇਹ ਪੇਸ਼ੀ ਸੰਪਾਦਕ/ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹਤਿਆ  ਦੇ ਮਾਮਲੇ ਵਿਚ ਹੋ ਰਹੀ ਹੈ। ਸੌਦਾ ਸਾਧ ਵਿਰੁਧ ਸਾਜ਼ਸ਼ ਰਚ ਕੇ ਛਤਰਪਤੀ ਦੀ ਹਤਿਆ ਕਰਵਾਉਣ ਦਾ ਇਲਜ਼ਾਮ ਹੈ। ਬਾਕੀ ਤਿੰਨ ਮੁਲਜ਼ਮ ਅਦਾਲਤ ‘ਚ ਨਿਜੀ ਰੂਪ ਵਿਚ ਪੇਸ਼ ਕੀਤੇ ਜਾਣਗੇ ਜਿਸ ਦੌਰਾਨ ਅਦਾਲਤ ਕੁੱਝ ਦਿਨ ਪਹਿਲਾਂ ਰਾਖਵਾਂ ਰਖਿਆ ਫ਼ੈਸਲਾ ਸੁਣਾਏਗੀ।

Leave A Reply

Your email address will not be published.