ਫੌਜੀ ਪਰਿਵਾਰ ਦੀਆਂ ਔਰਤਾਂ ‘ਤੇ ਪੁਲਸ ਅਧਿਕਾਰੀ ਨੇ ਵਰਸਾਇਆ ਕਹਿਰ

96

ਪਾਣੀਪਤ-ਹਰਿਆਣਾ ‘ਚ ਹਰ ਸ਼ਹਿਰ, ਹਰ ਪਿੰਡ ‘ਚ ਇਕ ਜਵਾਨ ਦੇਸ਼ ਦੀ ਰੱਖਿਆ ਕਰਨ ਦੇ ਲਈ ਦੇਸ਼ ਦੇ ਸੈਨਾ ‘ਚ ਭਰਤੀ ਹੁੰਦਾ ਹੈ। ਬਾਰਡਰ ‘ਤੇ ਤੈਨਾਤ ਇਨ੍ਹਾਂ ‘ਚੋਂ ਕਈ ਜਵਾਨ ਦੇਸ਼ ਦਾ ਰੱਖਿਆ ਲਈ ਸ਼ਹੀਦ ਹੋ ਜਾਂਦੇ ਹਨ। ਅਜਿਹੇ ‘ਚ ਉਨ੍ਹਾਂ ਦਾ ਪਰਿਵਾਰ ਦਾ ਸਨਮਾਨ ਭਾਰਤ ‘ਚ ਹਰ ਨਾਗਰਿਕ ਕਰਦਾ ਹੈ। ਹਰਿਆਣਾ ਸਰਕਾਰ ਵੀ ਆਪਣੇ ਸੈਨਿਕਾਂ ਅਤੇ ਉਸ ਦੇ ਪਰਿਵਾਰਾਂ ਦੇ ਪ੍ਰਤੀ ਸਨਮਾਨ ਦਾ ਬਹੁਤ ਕਰਦੀ ਹੈ ਪਰ ਇੱਥੇ ਸਨਮਾਨ ਮਿਲਣਾ ਤਾਂ ਦੂਰ ਦੀ ਗੱਲ, ਉਨ੍ਹਾਂ ‘ਤੇ ਅੱਤਿਆਚਾਰ ਕੀਤਾ ਜਾਂਦਾ ਹੈ।ਜਾਣਕਾਰੀ ਮੁਤਾਬਕ ਇਹ ਗੱਲ ਹਰਿਆਣਾ ਦੇ ਪਾਣੀਪਤ ਜ਼ਿਲੇ ਦੇ ਇਕ ਸੈਨਿਕ ਪਰਿਵਾਰ ਦੀ ਹੈ, ਜਿੱਥੇ ਸੈਨਿਕ ਦੇ ਪਰਿਵਾਰ ‘ਤੇ ਪੁਲਸ ਦਾ ਇਕ ਮੁਲਾਜ਼ਮ ਆਪਣਾ ਕਹਿਰ ਢਾਹ ਰਿਹਾ ਹੈ। ਇਸ ਅੱਤਿਆਚਾਰੀ ਪੁਲਸ ਦਾ ਕਹਿਕ ਝੱਲ ਰਹੇ ਸੈਨਿਕ ਪਰਿਵਾਰ ਦੇ ਘਰ ਦਾ ਸਾਰਾ ਸਮਾਨ ਸੜਕ ‘ਤੇ ਖਿਲਰਿਆ ਪਿਆ ਹੈ ਅਤੇ ਸੈਨਿਕ ਦੀ ਵਿਧਵਾ ਮਾਂ ਅਤੇ ਪਤਨੀ ਅੰਜਲੀ ਨਿਆ ਲਈ ਦਰ-ਦਰ ‘ਤੇ ਭੜਕ ਰਹੀਆਂ ਹਨ।

ਕੁੱਟਮਾਰ ਦੇ ਕਾਰਨ ਹੋਈ ਗਰਭ ‘ਚ ਪਲ ਰਹੇ ਬੱਚੇ ਦੀ ਮੌਤ-
ਸੈਨਿਕ ਦੀ ਵਿਧਵਾ ਕ੍ਰਿਸ਼ਣਾ ਦੇਵੀ ਨੇ ਦੱਸਿਆ ਹੈ ਕਿ ਪਿੰਡ ਦਾ ਹੀ ਇਕ ਅੱਤਿਆਚਾਰੀ ਵਿਅਕਤੀ ਜੋ ਪੁਲਸ ‘ਚ ਕੰਮ ਕਰਦਾ ਹੈ, ਉਨ੍ਹਾਂ ਦੇ ਘਰ ‘ਚ ਆਇਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਹੈ ਕਿ ਪੁਲਸ ਵਾਲੇ ਨੇ ਉਸ ਦੀ ਬੇਟੀ ਅੰਜਲੀ ਦੇ ਨਾਲ ਵੀ ਕੁੱਟਮਾਰ ਕੀਤੀ, ਜਿਸ ਨਾਲ ਬੇਟੀ ਦੇ ਗਰਭ ‘ਚ ਪਲ ਰਹੇ ਤਿੰਨ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਉਸ ਡਾਕਟਰ ਨੇ ਕੀਤੀ ਜਿਸ ਨੇ ਅੰਜਲੀ ਦੇ ਗਰਭ ‘ਚ ਪਲ ਰਹੇ ਬੱਚੇ ਦੀ ਜਾਣਕਾਰੀ ਦਿੱਤੀ ਸੀ।

ਅੰਜਲੀ ਦੀ ਪਤੀ ਵੀ ਇਕ ਫੌਜੀ – 
ਪੀੜਤਾ ਕ੍ਰਿਸ਼ਣਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਜਵਾਈ ਅੰਜ਼ਲੀ ਦਾ ਪਤੀ ਵੀ ਫੌਜ ‘ਚ ਕੰਮ ਕਰਦਾ ਹੈ, ਜੋ ਹੈਦਰਾਬਾਦ ‘ਚ ਫੌਜ ਦੀ ਟ੍ਰੇਨਿੰਗ ‘ਤੇ ਗਿਆ ਹੋਇਆ ਹੈ ਪਰ ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ। ਇੱਥੋ ਤੱਕ ਕਿ ਪੁਲਸ ਵੀ ਕੋਈ ਖਾਸ ਮਦਦ ਨਹੀਂ ਕਰ ਰਹੀ ਹੈ। ਪੁਲਸ ਦਾ ਇਸ ਤਰ੍ਹਾਂ ਦਾ ਢਿੱਲਾ ਰਵੱਈਆ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੇ ਸਮਾਨ ਦੇ ਨਾਲ ਘਰ ‘ਚੋਂ ਬਾਹਰ ਬੈਠ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।

ਨਿਆਂ ਲਈ ਦਿੱਤਾ ਭਰੋਸਾ-
ਇਸ ਮਾਮਲੇ ‘ਚ ਪੁਲਸ ਨੇ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਕਿਉਂਕਿ ਆਰੋਪ ਇਕ ਪੁਲਸ ਵਾਲੇ ‘ਤੇ ਲੱਗੇ ਹਨ। ਪਿਛਲੇ ਸ਼ੁੱਕਰਵਾਰ ਨੂੰ ‘ਨਾਰੀ ਤੂੰ ਨਰਾਇਣੀ ‘ ਅਪੀਲ ਕਮੇਟੀ ਦੀ ਪ੍ਰਧਾਨ ਸਵਿਤਾ ਆਰੀਆ ਨੇ ਪਿੰਡ ਪਹੁੰਚ ਕੇ ਵਿਧਵਾ ਨੂੰ ਨਿਆ ਦਿਵਾਉਣ ਦਾ ਭਰੋਸਾ ਦਿੱਤਾ ਹੈ।

Leave A Reply

Your email address will not be published.