ਅਜਹਰ ਦੇ ਕੌਮਾਂਤਰੀ ਅਤਿਵਾਦੀ ਐਲਾਨ ਦਾ ਵਿਰੋਧ ਨਹੀਂ ਕਰੇਗਾ ਪਾਕਿ, ਕੌਮਾਂਤਰੀ ਦਬਾਅ ‘ਚ ਫਸਿਆ ਪਾਕਿ

67

ਇਸਲਾਮਾਬਾਦ : ਜੈਸ਼-ਏ-ਮੁਹੰਮਦ ਦੀ ਭਾਰਤ ਵਿਚ ਅੰਜਾਮ ਦਿੱਤੀ ਗਈ ਅਤਿਵਾਦੀ ਹਰਕਤਾਂ ਤੋਂ ਬਾਅਦ ਕੌਮਾਂਤਰੀ ਦਬਾਅ ਵਿਚ ਫਸਿਆ ਪਾਕਿਸਤਾਨ ਮਸੂਦ ਅਜ਼ਹਰ ‘ਤੇ ਅਪਣੇ ਰੁਖ ਨੂੰ ਬਦਲਣ ਲਈ ਤਿਆਰ ਹੋ ਗਿਆ ਹੈ। ਪਾਕਿਸਤਾਨ ਨੇ ਅਜਹਰ ਨੂੰ ਕੌਮਾਂਤਰੀ ਅਤਿਵਾਦੀ ਐਲਾਨ ਕਰਨ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਲਿਆਏ ਗਏ ਮਤੇ ਦਾ ਵਿਰੋਧ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

United Nations Security Council

United Nations Security Council

ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਪਾਕਿਸਤਾਨ ਨੇ ਜੈਸ਼ ਸਮੇਤ ਅਪਣੇ ਇੱਥੇ ਮੌਜੂਦ ਸਾਰੇ ਅਤਿਵਾਦੀ ਸੰਗਠਨਾਂ ਦੇ ਵਿਰੁੱਧ ਸਖ਼ਤ ਕਦਮ ਚੁਕਣ ਦੀ ਤਿਆਰੀ ਕਰ ਲਈ ਹੈ। ਇਕ ਅਧਿਕਾਰੀ ਦੇ ਹਵਾਲੇ ਤੋਂ ਅਖ਼ਬਾਰ ਨੇ ਦੱਸਿਆ ਕਿ ਇਸ ਕਾਰਵਾਈ ਦੇ ਵਿਚ ਜੈਸ਼ ਸਰਗਨਾ ਮਸੂਦ ਅਜਹਰ  ਵੀ ਆਵੇਗਾ। ਹਾਲਾਂਕਿ, ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੈਅ ਕਰਨਾ ਹੈ ਕਿ ਦੇਸ਼ ਦੇ ਵਿਆਪਕ ਹਿਤ ਜ਼ਿਆਦਾ ਜ਼ਰੂਰੀ ਹਨ ਜਾਂ ਨਹੀਂ।

Masood Azhar

Masood Azhar

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਅਗਲੇ ਦਸ ਦਿਨਾਂ ਦੇ ਅੰਦਰ ਹੋਣੀ ਹੈ। ਪਾਕਿਸਤਾਨ ਨੂੰ ਇਸ ਦੌਰਾਨ ਮਤੇ ‘ਤੇ ਵਿਚਾਰ ਕਰਨਾ ਹੈ। ਵੀਟੋ ਪਾਵਰ ਵਾਲੇ ਤਿੰਨ ਦੇਸ਼ਾਂ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਵਲੋਂ ਨਵਾਂ ਮਤਾ ਜਾਰੀ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਨੂੰ ਇਸ ‘ਤੇ ਅਪਣਾ ਪੱਖ ਚੁਣਨਾ ਹੈ। ਮਸੂਦ ਅਜਹਰ ਨੂੰ  ਕੌਮਾਂਤਰੀ ਅਤਿਵਾਦੀ ਐਲਾਨ ਕਰਨ ਦੇ ਲਈ ਯੂਐਨ ਵਿਚ ਇਹ ਚੌਥਾ ਮਤਾ ਪੇਸ਼ ਕੀਤਾ ਹੈ। ਭਾਰਤ ਪਿਛਲੇ ਦਸ ਸਾਲ ਤੋਂ ਜੈਸ਼ ਚੀਫ਼ ‘ਤੇ ਪਾਬੰਦੀ ਦੀ ਮੰਗ ਕਰ ਰਿਹਾ ਹੈ। 

Leave A Reply

Your email address will not be published.