ਅਮਰੀਕਾ ਦੇ ਵਿਸਕਾਨਸਿਨ ਸ਼ਹਿਰ ‘ਚ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

89

ਲੇਕ ਹਾਲੀ — ਅਮਰੀਕੀ ਸ਼ਹਿਰ ਵਿਸਕਾਨਸਿਨ ‘ਚ ਸ਼ਨੀਵਾਰ ਨੂੰ ਇਕ ਪਿਕਅਪ ਟਰੱਕ ਦੀ 4 ਬੱਚੀਆਂ ਅਤੇ ਉਨ੍ਹਾਂ ਨਾਲ ਮੌਜੂਦ ਇਕ ਬੱਚੀ ਦੀ ਮਾਂ ਦੀ ਟੱਕਰ ਹੋ ਗਈ। ਹਾਦਸੇ ‘ਚ 3 ਬੱਚੀਆਂ ਅਤੇ ਔਰਤ ਦੀ ਮੌਤ ਹੋ ਗਈ ਜਦ ਕਿ ਚੌਥੀ ਬੱਚੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦ ਚਾਰ ਬੱਚੀਆਂ ਅਤੇ ਇਕ ਔਰਤ ਪੇਂਡੂ ਹਾਈਵੇਅ ਤੋਂ ਕੂੜਾ ਇਕੱਠਾ ਕਰ ਰਹੀਆਂ ਸਨ।
ਅਧਿਕਾਰੀਆਂ ਨੇ ਬੱਚੀਆਂ ਅਤੇ ਔਰਤ ਦੇ ਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਇਹ ਬੱਚੀਆਂ ਚੌਥੀ ਜਮਾਤ ਦੀਆਂ ਵਿਦਿਆਰਥਣਾਂ ਸਨ। ‘ਗਰਲ ਸਕਾਊਟਸ ਆਫ ਦਿ ਯੂ. ਐੱਸ. ਏ.’ ਦੀ ਸੀ. ਈ. ਓ. ਸਿਲਵੀਆ ਐਸਵੇਡੋ ਨੇ ਐਤਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਨੂੰ ਇਸ ਹਾਦਸੇ ਦਾ ਬਹੁਤ ਦੁੱਖ ਲੱਗਾ ਹੈ ਅਤੇ ਉਹ ਮ੍ਰਿਤਕਾਂ ਦੇ ਪਰਿਵਾਰ ਨਾਲ ਇਸ ਦੁੱਖ ਨੂੰ ਸਾਂਝਾ ਕਰਦੀ ਹੈ।

Leave A Reply

Your email address will not be published.