ਅਮਰੀਕੀ ਜਹਾਜ਼ਾਂ ਨਾਲ ਭਾਰਤ ‘ਤੇ ਹਮਲਾ ਕਰਕੇ ਫਸਿਆ ਪਾਕਿਸਤਾਨ

61

ਵਾਸ਼ਿੰਗਟਨ: ਭਾਰਤ ਖਿਲਾਫ ਐਫ-16 ਲੜਾਕੂ ਜਹਾਜ਼ ਵਰਤ ਕੇ ਪਾਕਿਸਤਾਨ ਕਸੂਤਾ ਘਿਰ ਗਿਆ ਹੈ। ਇਸ ਨੂੰ ਅਮਰੀਕਾ ਐਂਡ ਯੂਜ਼ਰ ਸਮਝੌਤੇ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ। ਅਮਰੀਕਾ ਐਫ-16 ਲੜਾਕੂ ਜਹਾਜ਼ਾਂ ਦੀ ਸੰਭਾਵੀ ਦੁਰਵਰਤੋਂ ਬਾਰੇ ਪਾਕਿਸਤਾਨ ਤੋਂ ਜਾਣਕਾਰੀ ਮੰਗ ਰਿਹਾ ਹੈ।

ਬਾਲਾਕੋਟ ਵਿੱਚ ਭਾਰਤ ਦੇ ਅੱਤਵਾਦ ਵਿਰੋਧੀ ਆਪਰੇਸ਼ਨ ਪਿੱਛੋਂ ਭਾਰਤੀ ਹਵਾਈ ਫ਼ੌਜ ਨੇ ਸਬੂਤ ਵਜੋਂ ਇਹ ਸਾਬਤ ਕੀਤਾ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਵਿੱਚ ਭਾਰਤੀ ਸੈਨਿਕ ਟਿਕਾਣਿਆਂ ‘ਤੇ ਹਵਾਈ ਹਮਲੇ ਲਈ ਅਮਰੀਕਾ ਦੇ ਬਣੇ ਐਫ-16 ਲੜਾਕੂ ਜਹਾਜ਼ ਵਰਤੇ ਸਨ। ਉਧਰ, ਪਾਕਿਸਤਾਨ ਨੇ ਸਪਸ਼ਟ ਰੂਪ ਵਿੱਚ ਕਿਹਾ ਸੀ ਕਿ ਉਸ ਨੇ ਐਫ-16 ਲੜਾਕੂ ਜਹਾਜ਼ਾਂ ਦੀ ਵਰਤੋਂ ਨਹੀਂ ਕੀਤੀ ਤੇ ਇਸ ਗੱਲ ਦਾ ਖੰਡਨ ਕੀਤਾ ਕਿ ਉਸ ਦਾ ਇੱਕ ਜਹਾਜ਼ ਭਾਰਤੀ ਹਵਾਈ ਫ਼ੌਜ ਨੇ ਗੋਲੀ ਮਾਰ ਕੇ ਸੁੱਟ ਲਿਆ ਸੀ।

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਰਿਪੋਰਟਾਂ ਬਾਰੇ ਪਤਾ ਹੈ ਤੇ ਹੋਰ ਜਾਣਕਾਰੀ ਮੰਗ ਰਹੇ ਹਾਂ। ਰੱਖਿਆ ਵਿਭਾਗ ਦੇ ਬੁਲਾਰੇ ਲੈਫ. ਕਰਨਲ ਕੋਨ ਫੌਕਨਰ ਨੇ ਦੱਸਿਆ ਕਿ ਵਿਦੇਸ਼ਾਂ ਨੂੰ ਸੈਨਿਕ ਸਾਜ਼ੋ ਸਾਮਾਨ ਵੇਚਣ ਦੇ ਸਮਝੌਤਿਆਂ ਦਾ ਪ੍ਰਗਟਾਵਾ ਨਾ ਕਰਨ ਕਰਕੇ ਅਸੀਂ ਐਂਡ ਯੂਜ਼ਰ ਸਮਝੌਤਿਆਂ ਬਾਰੇ ਇਹ ਨਹੀਂ ਦੱਸ ਸਕਦੇ ਕਿ ਇਸ ਵਿੱਚ ਕੀ ਸ਼ਰਤਾਂ ਸ਼ਾਮਲ ਹਨ।

Leave A Reply

Your email address will not be published.