ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਸਟੋਰ ‘ਤੇ ਵੇਚਣ ਪੁੱਜਾ ਇੱਕ ਵਿਅਕਤੀ, ਘਟਨਾ CCTV ‘ਚ ਕੈਦ

99

ਫਲੋਰਿਡਾ: ਇੱਥੇ ਦੇ ਸਥਾਨਿਕ ਵਾਸੀ ਵੱਲੋਂ ਹੈਰਾਨ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ। ਜੀ ਹਾਂ, ਇੱਥੇ ਇੱਕ ਵਿਅਕਤੀ ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਸਥਾਨਿਕ ਸਟੋਰ ‘ਤੇ ਵੇਚਣ ਚਲਾ ਗਿਆ। ਸਟੋਰ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ‘ਚ ਕੀਤੀ ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਇਹ ਸਭ ਇੱਕ ਮਜ਼ਾਕ ਸੀ।

ਬ੍ਰਾਇਨ ਸੋਲਕੂਮੈਂਟ, ਸਰਸੋਟਾ ਦੀ ਇੱਕ ਦੁਕਾਨ ‘ਚ ਗਿਆ ਜਿੱਥੇ ਉਹ ਦੋਵੇਂ ਖੁਫੀਆ ਕੈਮਰਿਆਂ ਦੀ ਮਦਦ ਨਾਲ ਇਸ ਮਜ਼ਾਕ ਦੀ ਵੀਡੀਓ ਨੂੰ ਕੈਪਚਰ ਕਰ ਰਿਹਾ ਸੀ। ਉਸ ਨੇ ਇਹ ਸਭ ਸਨੈਪਚੈਟ ‘ਤੇ ਵੀਡੀਓ ਪਾਉਣ ਲਈ ਕੀਤਾ ਪਰ ਸਟੋਰ ਮਾਲਕ ਇਸ ਨੂੰ ਸਮਝ ਨਹੀਂ ਪਾਇਆ ਅਤੇ ਉਸ ਨੇ ਬ੍ਰਾਇਨ ਦੀ ਗੱਲ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੀ ਸ਼ਿਕਾਇਤ ਕਰ ਦਿੱਤੀ।

ਵੀਰਵਾਰ ਨੂੰ ਹੋਈ ਇਸ ਘਟਨਾ ‘ਚ ਉਸ ਨੇ ਕਿਹਾ ਕਿ ਇਸ ਦੌਰਾਨ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਅਤੇ ਉਹ ਬੱਚੇ ਨੂੰ ਵੇਚਣਾ ਨਹੀਂ ਸੀ ਚਾਹੁੰਦਾ। ਬ੍ਰਾਇਨ ਨੇ ਕਿਹਾ ਕਿ ਇਹ ਸਭ ਇੱਕ ਮਜ਼ਾਕ ਹੀ। ਬ੍ਰਾਇਨ ਵੱਲੋਂ ਪੋਸਟ ਕੀਤੀ ਵੀਡੀਓ ‘ਚ ਵੀ ਸਾਫ਼ ਨਜ਼ਰ ਆ ਇਹਾ ਹੈ ਕਿ ਉਹ ਬੱਚੇ ਨੂੰ ਸਟੋਰ ਮਾਲਕ ਰਿਚਰਡ ਸਕੌਲਾਕਾ ਕੋਲ ਲੈ ਜਾਂਦਾ ਹੈ ਅਤੇ ਉਸ ਨੂੰ ਬੱਚੇ ਦਾ ਮੁੱਲ ਪੁਛਦਾ ਹੈ।

Leave A Reply

Your email address will not be published.