ਆਸਟ੍ਰੇਲੀਆਈ ਪੀ. ਐੱਮ. ਨੇ ਭਾਰਤੀਆਂ ਨਾਲ ਮਨਾਈ ਦੀਵਾਲੀ

117

ਸਿਡਨੀ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ । ਪ੍ਰਧਾਨ ਮੰਤਰੀ ਨੇ ਦੀਵਾਲੀ ਸੰਬੰਧੀ ਆਪਣਾ ਸੰਦੇਸ਼ ਇੱਕ ਸਟੇਟਮੈਂਟ ਜ਼ਰੀਏ ਸਾਂਝਾ ਕੀਤਾ। ਉਨ੍ਹਾਂ ਸਟੇਟਮੈਂਟ ਵਿੱਚ ਕਿਹਾ ਕਿ ਦੀਵਾਲੀ ਦੀ ਮਾਨਤਾ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ। ਦੀਵਾਲੀ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜੋ ਪਰਿਵਾਰਕ ਮੈਂਬਰ, ਦੋਸਤ-ਮਿੱਤਰ ਸਭ ਇਕੱਠੇ ਹੋ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ ।ਭਾਰਤੀ ਲੋਕ ਇਸ ਦਿਨ ਆਪਣੇ ਘਰਾਂ ਨੂੰ ਰੌਸ਼ਨੀਆਂ ਨਾਲ ਸਜਾਉਂਦੇ ਹਨ।PunjabKesari

 

ਇੱਥੇ  ਰਹਿੰਦੇ  ਭਾਰਤੀ ਭਾਈਚਾਰੇ ਨੇ ਵਿਦੇਸ਼ੀਆਂ ਨਾਲ ਮਿਲ ਕੇ ਦੀਵਾਲੀ ਦਾ ਜਸ਼ਨ ਮਨਾਇਆ। ਬਹੁਤ ਸਾਰੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਗਏ, ਜਿਨ੍ਹਾਂ ‘ਚ ਰਾਜਨੀਤੀ ਨਾਲ ਜੁੜੇ ਬਹੁਤ ਸਾਰੇ ਵਿਅਕਤੀਆਂ ਨੇ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ । ਹਿੰਦੂ ਭਾਈਚਾਰੇ ਦੇ ਲੋਕਾਂ ਲਈ ਇਹ ਤਿਉਹਾਰ ਆਪਣੇ ਵਿਰਸੇ-ਵਿਰਾਸਤ ਨੂੰ ਮਨਾਉਣ ਤੇ ਦਰਸਾਉਣ ਦਾ ਵੀ ਹੁੰਦਾ ਹੈ ।ਇਸ ਮੌਕੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦੇ ਇਸ ਵਧਾਈ ਪੱਤਰ ਤੇ ਖ਼ੁਸ਼ੀ ਦਰਸਾਉਂਦਿਆਂ ਉਨ੍ਹਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇੱਥੇ ਰਹਿੰਦੇ ਭਾਈਚਾਰੇ ਨੇ ਵੀ ਬਹੁਤ ਸ਼ਾਨਦਾਰ ਤਰੀਕੇ ਨਾਲ ਦੀਵਾਲੀ ਮਨਾਈ ਅਤੇ ਭਾਰਤ ਵਰਗਾ ਮਾਹੌਲ ਬਣਾ ਦਿੱਤਾ। ਹਰ ਕੋਈ ਇਕ-ਦੂਜੇ ਨੂੰ ਮਿਠਾਈਆਂ ਵੰਡਦਾ ਹੋਇਆ ਸ਼ੁੱਭ ਕਾਮਨਾਵਾਂ ਦੇ ਰਿਹਾ ਸੀ।

Leave A Reply

Your email address will not be published.