ਆਸਟ੍ਰੇਲੀਆ ‘ਚ ਕੁੱਤੇ ਨੂੰ ਚੋਰੀ ਕਰਕੇ ਪਰਵਾਰ ਵਾਲਿਆਂ ਤੋਂ ਮੰਗੇ 10,000 ਡਾਲਰ

17

ਸਿਡਨੀ : ਹਰ ਇਨਸਾਨ ਚਾਹੁੰਦਾ ਹੈ ਕਿ ਉਸ ਕੋਲ ਸੋਹਣਾ ਤੇ ਪਿਆਰਾ ਕੁੱਤਾ ਹੋਵੇ। ਆਸਟ੍ਰੇਲੀਆ ਦੇ ਸ਼ਹਿਰ ਕੁਈਨਜ਼ਲੈਂਡ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ ਪਿਆਰਾ ਫ੍ਰਾਂਸੀਸੀ ਕੁੱਤਾ ਤਿੰਨ ਹਫ਼ਤੇ ਪਹਿਲਾਂ ਲਾਪਤਾ ਹੋ ਗਿਆ ਸੀ। ਜਿਸ ਦੇ ਨਾਲ ਪਰਵਾਰ ਵਿਚ ਕੁੱਤੇ ਦੇ ਲਾਪਤਾ ਹੋਣ ਦੇ ਕਾਰਨ ਸੋਗ ਛਾਇਆ ਹੋਇਆ ਹੈ। ਪਰ ਹੁਣ ਇਸ ਪਰਵਾਰ ਨੇ ਦਾਅਵਾ ਕੀਤਾ ਹੈ ਕਿ ਕੁੱਤੇ ਦੀ ਰਿਹਾਈ ਲਈ 10,000 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।

Australian dollar

Australian dollar

ਕੁੱਤੇ ਦੇ ਮਾਲਕ ਦਾ ਮੰਨਣਾ ਹੈ ਕਿ ਸਾਡੇ ਕੁੱਤੇ ਨੂੰ ਕੋਈ ਅਜਨਬੀ ਚੁੱਕ ਕੇ ਲੈ ਗਿਆ ਸੀ। ਜਦੋਂ 20 ਜਨਵਰੀ ਨੂੰ ਉਹ ਰੋਮਾ ਵਿਚ ਅਪਣੇ ਘਰ ਦੇ ਨੇੜੇ ਟਰੱਕ ਸਟਾਪ ਉਤੇ ਘੁੰਮ ਰਿਹਾ ਸੀ। ਚੋਰ ਨੇ ਕੁੱਤੇ ਨੂੰ ਜਾਨਵਰਾਂ ਵਾਲੇ ਹਸਪਤਾਲ ਸੌਂਪਣ ਦੀ ਬਜਾਏ ਉਸ ਨੂੰ ਨਾਲ ਲੈ ਕੇ ਭੱਜ ਗਿਆ। ਉਨ੍ਹਾਂ ਨੇ ਕਿਹਾ ਕਿ ਕੁੱਤੇ ਨੂੰ ਲੱਭਣ ਲਈ ਪਰਵਾਰ ਪੈਦਲ ਘੁੰਮਿਆ।

Australia Police

Australia Police

ਇਸ ਤੋਂ ਇਲਾਵਾ ਡਰੋਨਾਂ ਦੀ ਮਦਦ ਲਈ ਪਰ ਉਨ੍ਹਾਂ ਹੱਥ ਨਿਰਾਸ਼ਾ ਹੀ ਲੱਗੀ। ਸਾਨੂੰ ਇਕ ਹਫਤੇ ਤੋਂ ਬਾਅਦ ਮੋਬਾਇਲ ਉਤੇ ਸੁਨੇਹਾ ਆਇਆ ਕਿ ਕੁੱਤੇ ਦੀ ਰਿਹਾਈ ਲਈ 10,000 ਡਾਲਰ ਦੇਵੋਂ। ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਕੁੱਤੇ ਨੂੰ ਛੇਤੀ ਤੋਂ ਛੇਤੀ ਲੱਭਣ ਵਿਚ ਲੱਗੀ ਹੋਈ ਹੈ।

Leave A Reply

Your email address will not be published.