ਇਮਾਨਦਾਰ ਮੱਛੀ! ਪਾਣੀ ‘ਚ ਡਿੱਗਿਆ ਮਹਿਲਾ ਦਾ ਫੋਨ ਵਾਪਸ ਮੋੜਿਆ, ਵੀਡੀਓ ਵਾਇਰਲ

82

 ਅੱਜਕੱਲ੍ਹ ਇਸ ਵ੍ਹਾਈਟ ਵੇਲ੍ਹ ਸੁਰਖੀਆਂ ‘ਚ ਬਣੀ ਹੋਈ ਹੈ। ਇਸ ਦਾ ਕਾਰਨਾਮਾ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਵੇਲ੍ਹ ਦੇ ਕੰਮ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵੇਲ੍ਹ ਪਾਣੀ ਵਿੱਚੋਂ ਇੱਕ ਫੋਨ ਫੜ ਕੇ ਬਾਹਰ ਆ ਰਹੀ ਹੈ।

ਇਸ ਵੀਡੀਓ ਨਾਰਵੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਹੈਮਰਫੈਸਟ ਹਾਰਬਰ ‘ਚ ਮਹਿਲਾ ਦਾ ਫੋਨ ਪਾਣੀ ‘ਚ ਡਿੱਗ ਜਾਂਦਾ ਹੈ ਜਿਸ ਨੂੰ ਵ੍ਹਾਈਟ ਵੇਲ੍ਹ ਵਾਪਸ ਕਰਕੇ ਜਾਂਦੀ ਹੈ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਲੋਕ ਇਸ ‘ਤੇ ਆਪਣੇ ਰਿਐਕਸ਼ਨ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਕੁਝ ਲੋਕ ਹੈਰਾਨ ਹਨ ਤਾਂ ਉਧਰ ਇਸ ‘ਚ ਵੇਲ੍ਹ ਦੀ ਸਮਝਦਾਰੀ ਵੀ ਕਾਫੀ ਲੋਕਾਂ ਤੋਂ ਪ੍ਰਭਾਵਿਤ ਕਰ ਰਹੀ ਹੈ। ਇਹ ਵੀਡੀਓ ਉਦੋਂ ਸਾਹਮਣੇ ਆਈ ਜਦੋਂ ਨਾਰਵੇ ਦੇ ਮਾਹਿਰਾਂ ਨੇ ਇਸ ਵੇਲ੍ਹ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਵ੍ਹਾਈਟ ਵੇਲ੍ਹ ਰੂਸੀ ਜਾਸੂਸ ਹੋ ਸਕਦੀ ਹੈ। ਉਸ ਦੇ ਸਰੀਰ ‘ਤੇ ਖਾਸ ਕਿਸਮ ਦਾ ਪਟਾ ਹੈ।

Leave A Reply

Your email address will not be published.