ਇੰਗਲੈਂਡ ‘ਚ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ, ਪਰਿਵਾਰ ਨੇ ਸੁਸ਼ਮਾ ਸਵਰਾਜ ਤੋਂ ਮੰਗੀ ਮਦਦ

82

ਲੰਦਨ: ਇੱਥੇ ਦੇ ਇੱਕ ਮੌਲ ‘ਚ ਅਣਪਛਾਤੇ ਹਮਲਾਵਰਾਂ ਨੇ ਚਾਕੂ ਮਾਰ ਕੇ ਭਾਰਤ ਮੂਲ ਦੇ ਮੁਹੰਮਦ ਨਦੀਮੂਦੀਨ ਦਾ ਕਤਲ ਕਰ ਦਿੱਤਾ। ਉਸ ਦੀ ਲਾਸ਼ ਵੀ ਮੌਲ ਦੀ ਪਾਰਕਿੰਗ ‘ਚ ਮਿਲੀ। ਨਦੀਮੂਦੀਨ ਲੰਦਨ ਦੇ ਟੈਸਕੋ ਮੌਲ ‘ਚ ਕੰਮ ਕਰਦਾ ਸੀ। ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ‘ਚ ਰਹਿਣ ਵਾਲੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੇਟੇ ਦਾ ਕਤਲ ਕਿਸੇ ਏਸ਼ਿਆਈ ਮੂਲ ਦੇ ਵਿਅਕਤੀ ਨੇ ਕੀਤਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੀੜਤ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ ਹੈ।

ਮ੍ਰਿਤਕ ਦੇ ਦੋਸਤ ਫਹੀਮ ਕੁਰੈਸ਼ੀ ਨੇ ਦੱਸਿਆ ਕਿ ਨਦੀਮੂਦੀਨ ਛੇ ਸਾਲ ਪਹਿਲਾਂ ਕੰਮ ਦੇ ਸਿਲਸਿਲੇ ‘ਚ ਲੰਦਨ ਗਿਆ ਸੀ। ਮੌਲ ਪ੍ਰਬੰਧਨ ਨੇ ਕਿਹਾ ਕਿ ਨਦੀਮੂਦੀਨ ਕੰਮ ਤੋਂ ਬਾਅਦ ਘਰ ਨਹੀਂ ਆਇਆ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਪਾਰਕਿੰਗ ‘ਚ ਮਿਲੀ। ਉਨ੍ਹਾਂ ਨੇ ਨੌਜਵਾਨ ਦੇ ਪਰਿਵਾਰ ਨੂੰ ਫੋਨ ਕਰ ਇਸ ਦੀ ਸੂਚਨਾ ਦਿੱਤੀ।

ਪੀੜਤ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲੰਦਨ ਜਾਣ ਲਈ ਮਦਦ ਦੀ ਗੁਹਾਰ ਲਾਈ ਹੈ। ਦੂਜੇ ਪਾਸੇ, ਤੇਲੰਗਾਨਾ ਦੀ ਮਜਲਿਸ ਬਚਾਓ ਤਹਿਰੀਕ ਪਾਰਟੀ ਨੇ ਵੀ ਵੋਟਾਂ ‘ਚ ਵੀ ਵੀਜ਼ਾ ਸਬੰਧੀ ਕੰਮਾਂ ‘ਚ ਮਦਦ ਦੀ ਪੇਸ਼ਕਸ਼ ਕੀਤੀ ਹੈ।

Leave A Reply

Your email address will not be published.