ਔਰਤ ਨੇ ਕੀਤੀ 1 ਡਾਲਰ ਦੀ ਚੋਰੀ, ਹੁਣ ਜ਼ਮਾਨਤ ਲਈ ਭਰਨੇ ਪੈਣਗੇ 12,000 ਡਾਲਰ

41

ਟੈਕਸਸ: ਇੱਥੇ ਦੀ ਇੱਕ ਔਰਤ ਨੂੰ ਇੱਕ ਡਾਲਰ ਚੋਰੀ ਦੇ ਇਲਜ਼ਾਮ ‘ਚ ਜੇਲ੍ਹ ਵਿੱਚ ਕੈਦ ਹੋ ਗਈ ਹੈ, ਪਰ ਉਸ ਨੂੰ ਜ਼ਮਾਨਤ ਲਈ 12,000 ਡਾਲਰ ਦੇਣੇ ਪੈਣਗੇ। ਔਰਤ ਨੇ ਕਥਿਤ ਤੌਰ ‘ਤੇ ਫੂਡ ਟਰੱਕ ਦੇ ਗਾਹਕ ਤੋਂ ਇੱਕ ਡਾਲਰ ਦੀ ਚੋਰੀ ਕੀਤੀ ਸੀ। 52 ਸਾਲਾ ਗਿਨਾ ਡਿਆਨੇ ਗੁਇਡ੍ਰੀ ਨੂੰ ਟੈਕਸਸ ਦੀ ਸੂਬਾ ਜੇਲ੍ਹ ਨੇ ਚੋਰੀ ਦੇ ਜੁਰਮ ‘ਚ ਜੇਲ੍ਹ ਅੰਦਰ ਡੱਕ ਦਿੱਤਾ ਹੈ।

ਉਸ ‘ਤੇ ਇਲਜ਼ਾਮ ਹੈ ਕਿ ਗੁਇਡ੍ਰੀ ਗਾਹਕ ਤੋਂ ਪੈਸੇ ਖੋਹ ਕੇ ਚਲੀ ਗਈ ਜਿਸ ਤੋਂ ਬਾਅਦ ਉਸ ਨੇ ਔਸਟਿਨ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਉਸ ‘ਤੇ ਚੋਰੀ ਦੀ ਸ਼ਿਕਾਇਤ ਕੀਤੀ। ਹੁਣ ਗੁਇਡ੍ਰੀ 12 ਹਜ਼ਾਰ ਡਾਲਰ ਦੇ ਮੁਚੱਲਕੇ ਬਦਲੇ ਜ਼ਮਾਨਤ ਲੈਣ ਲਈ ਅਸਮਰਥ ਹੈ।

ਸ਼ੁੱਕਰਵਾਰ ਨੂੰ ਉਹ ਟਰੈਵਸ ਕਾਉਂਟੀ ਜੇਲ੍ਹ ‘ਚ ਸੀ। ਪੁਲਿਸ ਨੇ ਦੱਸਿਆ ਕਿ ਗੁਇਡ੍ਰੀ ਦਾ 25 ਸਾਲ ਪੁਰਾਣਾ ਨਸ਼ੇ ਰੱਖਣ ਤੇ ਚੋਰੀ ਕਰਨ ਦਾ ਅਪਰਾਧਿਕ ਰਿਕਾਰਡ ਵੀ ਹੈ।

Leave A Reply

Your email address will not be published.