ਕੈਨੇਡਾ ‘ਚ ਵੱਡਾ ਹਾਦਸਾ ਟਲਿਆ, 13 ਪਹੁੰਚੇ ਹਸਪਤਾਲ

43

 

ਵੈਨਕੂਵਰ: ਕੈਨੇਡਾ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿੱਚ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ ਪਰ ਗੈਸ ਦੇ ਰਿਸਾਅ ਹੋਣ ਕਾਰਨ 13 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਰਅਸਲ, ਵੈਨਕੂਵਰ ਦੇ ਦਫ਼ਤਰ ਵਿੱਚ ਜ਼ਹਿਰੀਲੀ ਕਾਰਬਨ ਮੋਨੋਕਸਾਈਡ ਗੈਸ ਦਾ ਰਿਸਾਅ ਹੋ ਗਿਆ, ਜਿਸ ਕਾਰਨ ਕੰਮ ਕਰ ਰਹੇ ਲੋਕ ਬੇਹੋਸ਼ ਹੋ ਗਏ।

ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਸ਼ਹਿਰ ਦੇ ਵੈਸਟ ਫਿਫਥ ਐਵੇਨਿਊ ਦੀ ਫਿਰ ਤੇ ਪਾਈਨ ਸਟ੍ਰੀਟਸ ਦਰਮਿਆਨ ਸਥਿਤ ਦਫ਼ਤਰ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਹਤ ਕਾਮੇ ਤੁਰੰਤ ਉੱਥੇ ਪਹੁੰਚੇ ਤੇ ਬੇਹੋਸ਼ ਹੋਏ ਕਰਮਚਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਦਫ਼ਤਰ ਦੇ ਤਿੰਨਾਂ ਯੂਨਿਟਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਸੀ ਤੇ ਗੈਸ ਨੂੰ ਪੱਖਿਆਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ ਤੇ ਦੁਪਹਿਰ ਤਕ ਕੰਮਕਾਜ ਮੁੜ ਚਾਲੂ ਕਰ ਦਿੱਤਾ ਗਿਆ।

ਮਰੀਜ਼ਾਂ ਦੀ ਜਾਂਚ ਕਰ ਰਹੇ 13 ਡਾਕਟਰਾਂ ਵਿੱਚੋਂ ਇੱਕ ਡਾ. ਬਰੂਸ ਕੈਂਪਾਨਾ ਨੇ ਦੱਸਿਆ ਕਿ ਇਹ ਬੇਹੱਦ ਵੱਡੀ ਘਟਨਾ ਸਾਬਤ ਹੋ ਸਕਦੀ ਸੀ। ਜੇਕਰ ਦੇਰੀ ਹੋ ਜਾਂਦੀ ਤਾਂ ਇਸ ਜਾਨਲੇਵਾ ਗੈਸ ਦੀ ਲਪੇਟ ਵਿੱਚ ਕਾਫੀ ਲੋਕ ਆ ਸਕਦੇ ਸੀ। ਹਾਲੇ ਵੀ ਦੋ ਮਰੀਜ਼ਾਂ ਦੀ ਹਾਲਤ ਬੇਹੱਦ ਖ਼ਰਾਬ ਹੈ।ਹਾਦਸਾ ਹੋ ਗਿਆ। ਹਾਦਸੇ ਦੀ ਜਾਂਚ ਜਾਰੀ ਹੈ।

Leave A Reply

Your email address will not be published.