ਕੈਨੇਡਾ ‘ਚ 20,86,08,00,00,000 ਰੁਪਏ ਦੀ ਮਨੀ ਲਾਂਡਰਿੰਗ

137

ਵੈਨਕੂਵਰ: ਬੀਤੇ ਸਾਲ ਕੈਨੇਡਾ ਵਿੱਚ 40 ਬਿਲੀਅਨ ਡਾਲਰ ਦੀ ਮਨੀ ਲਾਂਡਰਿੰਗ ਹੋਈ। ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 7.4 ਬਿਲੀਅਨ ਡਾਲਰ (ਲਗਪਗ 5,19,72,05,00,000 ਰੁਪਏ) ਤਕ ਦੀ ਮਨੀ ਲਾਂਡਰਿੰਗ ਹੋਈ ਹੈ। ਇਸ ਖ਼ੁਲਾਸੇ ਤੋਂ ਬਾਅਦ ਲਗਾਤਾਰ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਉੱਠ ਰਹੀ ਹੈ।

ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ, ਇਸ ਬਾਰੇ ਪ੍ਰੀਮੀਅਰ ਜੌਨ ਹੌਰਗਨ ਬੁੱਧਵਾਰ ਨੂੰ ਫੈਸਲਾ ਕਰਨਗੇ। ਗਰੀਨ ਲੀਡਰ ਐਂਡਰਿਊ ਵੀਵਰ ਦਾ ਕਹਿਣਾ ਹੈ ਕਿ ਇਹ ਰਿਪੋਰਟ ਜਨਤਕ ਤੌਰ ‘ਤੇ ਉਪਲਬਧ ਜਾਣਕਾਰੀ ‘ਤੇ ਨਿਰਧਾਰਤ ਸੀ ਤੇ ਇਸ ਨੂੰ ਤਿਆਰ ਕਰਨ ਵਾਲਿਆਂ ਕੋਲ ਇਹ ਸ਼ਕਤੀ ਨਹੀਂ ਸੀ ਕਿ ਉਹ ਗਵਾਹਾਂ ਨੂੰ ਬੋਲਣ ਲਈ ਦਬਾਅ ਪਾ ਸਕਣ।

ਵੀਵਰ ਨੇ ਕਿਹਾ ਕਿ ਮਾਮਲੇ ਦੀ ਪਬਲਿਕ ਇਨਕੁਆਇਰੀ ਨਾਲ ਇਹ ਪੁਸ਼ਟੀ ਹੋ ਸਕੇਗੀ ਕਿ ਮਾਮਲੇ ਵਿੱਚ ਸ਼ਾਮਲ ਨਾਂ ਉਜਾਗਰ ਹੋ ਸਕਣ, ਲੋਕਾਂ ਨੂੰ ਟੈਸਟੀਫਾਈ ਕਰਨ ਲਈ ਦਬਾਅ ਪਾਇਆ ਜਾ ਸਕੇ ਤੇ ਲੁਕੀ ਰਹਿ ਜਾਣ ਵਾਲੀ ਜਾਣਕਾਰੀ ਪਬਲਿਕ ਫੋਰਮ ਵਿੱਚ ਆ ਸਕੇ। ਪੋਰਟ ਕੋਕਟਲਮ ਦੇ ਮੇਅਰ ਬਰੈਡ ਵੈਸਟ ਨੇ ਵੀ ਪਬਲਿਕ ਇਨਕੁਆਇਰੀ ਲਈ ਹਾਮੀ ਭਰੀ ਹੈ।

ਯਾਦ ਰਹੇ ਬ੍ਰਿਟਿਸ਼ ਕੋਲੰਬੀਆ ਵਿੱਚ ਬੀਤੇ ਸਾਲ ਵੱਡੀ ਗਿਣਤੀ ਵਿੱਚ ਮਨੀ ਲਾਂਡਰਿੰਗ ਬਾਰੇ ਖੁਲਾਸਾ ਹੋਇਆ ਹੈ। ਸਰਕਾਰ ਵੱਲੋਂ ਜਾਰੀ ਦੋ ਨਵੀਆਂ ਰਿਪੋਰਟਾਂ ਵਿੱਚ ਕੁਝ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਗਏ ਹਨ। ਬੀਤੇ ਸਾਲ ਸੂਬੇ ਵਿਚ 7.4 ਬਿਲੀਅਨ ਡਾਲਰ ਦੀ ਮਨੀ ਲਾਂਡਰਿੰਗ ਹੋਈ, ਜਦਕਿ ਇਸ ਵਿੱਚ ਸਿਰਫ ਰੀਅਲ ਐਸਟੇਟ ਵਿੱਚ 5 ਬਿਲੀਅਨ ਡਾਲਰ ਦੀ ਲਾਂਡਰਿੰਗ ਬਾਰੇ ਦੱਸਿਆ ਗਿਆ ਹੈ। ਹਾਲਾਂਕਿ ਸੂਬੇ ਤੋਂ ਹਟਕੇ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ, ਤਾਂ ਰਿਪੋਰਟਸ ਮੁਤਾਬਕ ਕੈਨੇਡਾ ਵਿੱਚ 40 ਬਿਲੀਅਨ ਡਾਲਰ ਦੀ ਮਨੀ ਲਾਂਡਰਿੰਗ ਹੋਈ।

Leave A Reply

Your email address will not be published.