ਗੁਦਾਮ ‘ਤੇ ਡਿੱਗਿਆ ਅਮਰੀਕੀ ਜੰਗੀ ਜਹਾਜ਼ ਐਫ-16

241

ਅਮਰੀਕਾ ਦੇ ਕੈਲੀਫੋਰਨੀਆ ‘ਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਹਾਈਵੇ ‘ਤੇ ਬਣੇ ਗੁਦਾਮ ‘ਚ ਅਮਰੀਕੀ ਲੜਾਕੂ ਜਹਾਜ਼ ਐਫ-16 ਕ੍ਰੈਸ਼ ਹੋ ਕੇ ਜਾ ਵੱਜਿਆ। ਇਸ ਜਹਾਜ਼ ਦਾ ਪਾਈਲਟ ਹਾਦਸਾ ਹੋਣ ਤੋਂ ਪਹਿਲਾਂ ਹੀ ਛਾਲ ਮਾਰ ਗਿਆ ਤੇ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।

ਇਸ ਜਹਾਜ਼ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ‘ਚ ਇੱਕ ਹੀ ਇੰਜ਼ਨ ਹੁੰਦਾ ਹੈ। ਤੇਜ਼ ਉੱਡਣ ਵਾਲੇ ਇਸ ਫਾਈਟਰ ਜੈੱਟ ਨੂੰ 70 ਦੇ ਦਹਾਕੇ ‘ਚ ਅਮਰੀਕੀ ਜਵਾਈ ਸੈਨਾ ਨੇ ਬਣਾਇਆ ਸੀ। ਬਾਅਦ ‘ਚ ਹੋਰਾਂ ਦੇਸ਼ਾਂ ਦੀ ਹਵਾਈ ਸੈਨਾ ਨੇ ਇਸ ਨੂੰ ਖਰੀਦਿਆ ਸੀ।

ਪਹਿਲਾਂ ਇਨ੍ਹਾਂ ਜਹਾਜ਼ਾਂ ਨੂੰ ਜਨਰਲ ਡਾਇਨੈਮਿਕਸ ਨਾਂ ਦੀ ਕੰਪਨੀ ਬਣਾਉਂਦੀ ਸੀ। ਫੇਰ ਇਸ ਨੂੰ ਲੌਕਹੀਡ ਮਾਰਟਿਨ ਕੰਪਨੀ ਨੂੰ ਵੇਚ ਦਿੱਤਾ ਗਿਆ। ਹੁਣ ਅਮਰੀਕਾ ਤੋਂ ਇਲਾਵਾ ਹੋਰ26 ਦੇਸ਼ ਇਸ ਦਾ ਇਸਤੇਮਾਲ ਕਰਦੇ ਹਨ ਜਿਨ੍ਹਾਂ ‘ਚ ਪਾਕਿਸਤਾਨ ਵੀ ਸ਼ਾਮਲ ਹੈ।

Leave A Reply

Your email address will not be published.