ਚੀਨ ਦੀ ਹੁਵੇਈ ਕੰਪਨੀ ਦੀ ਸੀਈਓ ਕੈਨੇਡਾ ‘ਚ ਗ੍ਰਿਫ਼ਤਾਰ

42

 

ਕੈਨੇਡਾ : ਕੈਨੇਡਾ ਨੇ ਚੀਨ ਦੀ ਕੰਪਨੀ ਹੁਵੇਈ ਟੈਕਨੋਲਾਜੀ ਦੀ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਚੀਨੀ ਕੰਪਨੀ ਹੁਵੇਈ ‘ਤੇ ਅਮਰੀਕਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਅਮਰੀਕੀ ਪ੍ਰਤੀਬੰਧ ਦੀ ਉਲੰਘਣਾ ਕੀਤਾ ਹੈ। ਬੁੱਧਵਾਰ ਨੂੰ ਕੈਨੇਡਾ ਦੀ ਕੋਰਟ ਨੇ ਦੱਸਿਆ ਕਿ ਸੀਐਫਓ ਮੇਂਗ ਵਾਨਝਾਉ ਦੇ ਅਮਰੀਕਾ ਨੂੰ ਸਪੁਰਦਗੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਕਾਨੂੰਨ ਵਿਭਾਗ ਦੇ ਬੁਲਾਰੇ ਇਆਨ ਮੈਕਲੋਇਡ ਨੇ ਦੱਸਿਆ ਕਿ ਮੇਂਗ ਵਾਨਝੋਉ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਂਕੂਵਰ ਤੋਂ ਸ਼ਨੀਵਾਰ ਨੂੰ ਗਿਰਫਤਾਰ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਪੁਰਦਗੀ ਦੀ ਮੰਗ ਕਰ ਰਿਹਾ ਹੈ। ਜਦੋਂ ਕਿ ਕੋਰਟ ਦੇ ਅਧਿਕਾਰੀ ਮੈਕਲੋਇਡ ਨੇ ਦੱਸਿਆ ਕਿ ਇਸ ਮਾਮਲੇ ‘ਚ ਸੂਚਨਾਵਾਂ ਦੇ ਪ੍ਰਸਾਰਣ ‘ਤੇ ਰੋਕ ਦੇ ਚਲਦੇ ਫੈਲੀਆਂ ਜਾਣਕਾਰੀਆਂ ਨਹੀਂ ਦਿਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਦੀ ਵਾਲ ਸਟਰੀਟ ਜਰਨਲ ਨੇ ਸਾਲ ਦੀ ਸ਼ੁਰੁਆਤ ‘ਚ ਖ਼ਬਰ ਦਿਤੀ ਸੀ ਕਿ ਅਮਰੀਕਾ ਚੀਨੀ ਕੰਪਨੀ ਹੁਵਾਈ ਵਲੋਂ ਇਰਾਨ ਦੇ ਖਿਲਾਫ ਲੱਗੇ ਪਾਬੰਦੀਆਂ ਦੇ ਉਲੰਘਣਾ ਦੀ ਜਾਂਚ ਕਰ ਰਿਹਾ ਹੈ।ਸੂਤਰਾਂ ਮੁਤਾਬਕ ਚੀਨ ਦੀ ਕੰਪਨੀ ‘ਤੇ ਅਮਰੀਕੀ ਪਾਬੰਦੀ ਦੀ ਉਲੰਘਣਾ ਦਾ ਇਲਜ਼ਾਮ ਹੈ। ਅਮਰੀਕਾ ਦਾ ਦਾਅਵਾ ਹੈ ਕਿ ਕੰਪਨੀ ਨੇ ਅਮਰੀਕਾ ਲਈ ਬਣੇ ਹੁਵੇਈ ਫੋਨ ਦੀ ਖੇਪ ਨੂੰ ਇਰਾਨ ਸਮੇਤ ਕੁੱਝ ਹੋਰ ਦੇਸ਼ਾਂ ‘ਚ ਭੇਜਣ ਦਾ ਕੰਮ ਕੀਤਾ ਹੈ।

ਮੇਂਗ ਕੰਪਨੀ ਬੋਰਡ ਦੀ ਡਿਪਟੀ ਚੈਅਰ ਪਰਸਨ ਵੀ ਹਨ ਅਤੇ ਕੰਪਨੀ ਦੇ ਸੰਸਥਾਪਕ ਰੇਨ ਝੇਂਗਫੇਈ ਦੀ ਧੀ ਹੈ। ਹੁਵੇਈ ਨੇ ਕੰਪਨੀ ਦੇ ਮਾਲਿਕ ਦੀ ਧੀ ਦੀ ਗਿਰਫਤਾਰੀ ਦੀ ਪੁਸ਼ਟੀ ਕਰ ਦਿਤੀ ਹੈ ਜਦੋਂ ਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਗਿਰਫਤਾਰੀ ਦਾ ਕਾਰਨ ਨਹੀਂ ਦਸਿਆ ਗਿਆ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਮੇਂਗ ਵਾਨਝਾਉ ਨੇ ਅਜਿਹਾ ਕੋਈ ਗਲਤ ਕੰਮ ਨਹੀਂ ਕੀਤਾ ਹੈ ਕਿ ਉਨ੍ਹਾਂ ਦੀ ਗਿਰਫਤਾਰੀ ਦੀ ਨੌਬਤ ਆਏ।

ਕੈਨੇਡਾ ਸਥਿਤ ਚੀਨ ਦੇ ਦੂਤਾਵਾਸ ਨੇ ਕਿਹਾ ਕਿ ਉਸ ਨੇ ਮਿੰਗ ਦੀ ਗਿਰਫਤਾਰੀ ਦਾ ਵਿਰੋਧ ਕੀਤਾ ਸੀ ਅਤੇ ਹੁਣ ਕੈਨੇਡਾ ਸਰਕਾਰ ਤੋਂ ਮਿੰਗ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਮਿੰਗ ਦੀ ਗਿਰਫਤਾਰੀ ਉਸ ਵਕਤ ਹੋਈ ਜਦੋਂ ਉਹ ਕੈਨੇਡਾ ਤੋਂ ਚੀਨ ਲਈ ਫਲਾਇਟ ਬਦਲ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਗਿਰਫਤਾਰੀ ਤੋਂ ਬਾਅਦ ਅਮਰੀਕਾ ਅਤੇ ਚੀਨ  ਦੇ ਰਿਸ਼ਤੀਆਂ ਵਿਚ ਨਵਾਂ ਤਣਾਅ ਪੈਦਾ ਹੋ ਸਕਦਾ ਹੈ ਅਤੇ ਇਸ ਤੋਂ ਹਾਲ ਵਿਚ ਅਰਜੇਂਟੀਨਾ ਵਿਚ ਹੋਏ ਸਮਝੌਤੇ ਨੂੰ ਧੱਕਾ ਵੀ ਲੱਗਣ ਦੀ ਸੰਭਾਵਨਾ ਹੈ।

Leave A Reply

Your email address will not be published.