ਦੂਜੇ ਟੀ-20 ਮੈਚ ‘ਚ ਜਿੱਤ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ, ਲੜੀ ‘ਤੇ ਹੋਵੇਗੀ ਨਜ਼ਰ

19

ਨਿਊਜੀਲੈਂਡ : ਪਹਿਲੇ ਮੈਚ ਵਿਚ ਸ਼ਰਮਨਾਕ ਹਾਰ ਤੋਂ ਬਾਅਦ ਭਾਰਤੀ ਟੀਮ ਸ਼ੁੱਕਰਵਾਰ ਨੂੰ ਨਿਊਜੀਲੈਂਡ ਦੇ ਵਿਰੁਧ ਦੂਜਾ ਟੀ-20 ਮੈਚ ਜਿੱਤ ਕੇ ਸੀਰੀਜ਼ ਵਿਚ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ। ਬੁੱਧਵਾਰ ਨੂੰ ਭਾਰਤ ਨੂੰ ਟੀ-20 ਕ੍ਰਿਕੇਟ ਵਿਚ ਦੌੜਾਂ ਦੇ ਅੰਤਰ ਨਾਲ ਸਭ ਤੋਂ ਵੱਡੀ ਹਾਰ ਝੱਲਣੀ ਪਈ ਸੀ। ਉਸ ਦੇ 24 ਘੰਟੇ ਬਾਅਦ ਹੀ ਦੂਜੇ ਮੈਚ ਲਈ ਉਤਰਨ ਵਾਲੀ ਭਾਰਤੀ ਟੀਮ ਦੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਪਹਿਲੇ ਮੈਚ ਵਿਚ ਕੁੱਝ ਵੀ ਭਾਰਤ ਦੇ ਪੱਖ ਵਿਚ ਨਹੀਂ ਰਿਹਾ ਸੀ। ਨਿਊਜੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕੇਟ ਉਤੇ 219 ਦੌੜਾਂ ਬਣਾਈਆਂ ਸਨ।

New Zealand vs India

ਸਲਾਮੀ ਬੱਲੇਬਾਜ਼ ਟਿਮ ਨੇ ਭਾਰਤੀ ਗੇਂਦਬਾਜਾਂ ਨੂੰ ਉਧੇੜਦੇ ਹੋਏ 43 ਗੇਂਦਾਂ ਵਿਚ 84 ਦੌੜਾਂ ਬਣਾਈਆਂ ਸਨ। ਭਾਰਤੀ ਗੇਂਦਬਾਜਾਂ ਨੂੰ ਉਨ੍ਹਾਂ ਦੇ ਬੱਲੇ ਉਤੇ ਰੋਕ ਲਗਾਉਣ ਦੀ ਰਣਨੀਤੀ ਬਣਾਉਣੀ ਹੋਵੇਗੀ। ਭੁਵਨੇਸ਼ਵਰ ਕੁਮਾਰ, ਹਾਰਦਿਕ ਪਾਂਡਿਆ ਅਤੇ ਖਲੀਲ ਅਹਿਮਦ ਸਾਰੇ ਬਹੁਤ ਮਹਿੰਗੇ ਸਾਬਤ ਹੋਏ। ਭਾਰਤੀ ਟੀਮ ਅਹਿਮਦ ਦੀ ਜਗ੍ਹਾਂ ਸਿਧਾਰਥ ਕੌਲ ਜਾਂ ਮੁਹੰਮਦ ਸਿਰਾਜ ਨੂੰ ਉਤਾਰ ਸਕਦੀ ਹੈ। ਸਪਿਨਰ ਕਰੁਣਾਲ ਪਾਂਡਿਆ ਅਤੇ ਯੁਜਵਿੰਦਰ ਚਹਿਲ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਦੂਜੇ ਮੈਚ ਵਿਚ ਕੁਲਦੀਪ ਯਾਦਵ ਨੂੰ ਉਤਾਰਿਆ ਜਾ ਸਕਦਾ ਹੈ।

India-New Zealand Team

ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 80 ਦੌੜਾਂ ਨਾਲ ਮੈਚ ਹਾਰ ਗਈ ਸੀ। ਪਹਿਲਾ ਮੈਚ ਹਾਰਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਸੀ, ‘‘ਇਕ ਟੀਮ ਦੇ ਰੂਪ ਵਿਚ ਅਸੀਂ ਟੀਚੇ ਦਾ ਪਿੱਛਾ ਕਰਨ ਵਿਚ ਚੰਗੇ ਰਹੇ ਹਾਂ। ਸਾਨੂੰ ਲੱਗਦਾ ਹੈ ਕਿ ਅਸੀਂ ਹਰ ਟੀਚੇ ਦਾ ਪਿੱਛਾ ਕਰ ਸਕਣਗੇ ਪਰ ਅੱਜ ਨਹੀਂ ਕਰ ਸਕੇ।’’ ਅਪਣੇ ਆਪ ਇਕ ਦੌੜ ਬਣਾ ਕੇ ਆਊਟ ਹੋਏ ਰੋਹਿਤ ਮੋਰਚੇ ਦੀ ਅਗਵਾਈ ਕਰਨਾ ਚਹੁਣਗੇ। ਉਥੇ ਹੀ ਵਿਸ਼ਵ ਕੱਪ ਟੀਮ ਵਿਚ ਜਗ੍ਹਾਂ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਰਿਸ਼ਭ ਪੰਤ ਦੀਆਂ ਨਜਰਾਂ ਵੀ ਵੱਡੀ ਪਾਰੀ ਖੇਡਣ ਉਤੇ ਹੋਣਗੀਆਂ।

Leave A Reply

Your email address will not be published.