ਪਾਕਿਸਤਾਨੀ ਮੰਤਰੀ ਦੀ ਲਾਈਵ ਪ੍ਰੈਸ ਕਾਂਨਫਰੰਸ ਵਿਚ ਆਨ ਹੋ ਗਿਆ ਕੈਮਰੇ ਦਾ ਕੈਟ ਫਿਲਟਰ

76

ਪਾਕਿਸਤਾਨ: ਪਾਕਿਸਤਾਨ ਤਹਿਰੀਕ-ਏ-ਇੰਸਾਫ਼ ਦੇ ਆਗੂ ਅਤੇ ਮੰਤਰੀ ਸ਼ੌਕਤ ਯੂਸੁਫ਼ਜਈ ਦੀ ਲਾਈਵ ਪ੍ਰੈਸ ਕਾਂਨਫਰੰਸ ਦੌਰਾਨ ਕੈਮਰੇ ਦਾ ਕੈਟ ਫਿਲਟਰ ਗ਼ਲਤੀ ਨਾਲ ਚਾਲੂ ਗਿਆ ਸੀ। ਸਪੈਸ਼ਲ ਇਫੈਕਟ ਵਾਲੇ ਇਸ ਫ਼ੀਚਰ ਕਰ ਕੇ ਡਿਵਾਇਸ ਦੀ ਸਕਰੀਨ ‘ਤੇ ਉਹਨਾਂ ਦਾ ਚਿਹਰਾ ਬਿੱਲੀ ਵਾਂਗ ਨਜ਼ਰ ਆ ਰਿਹਾ ਸੀ। ਪਹਿਲਾਂ ਤਾਂ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਪਰ ਬਾਅਦ ਵਿਚ ਫੇਸਬੁੱਕ ਯੂਜ਼ਰਸ ਤੋਂ ਖ਼ਬਰ ਮਿਲੀ ਕਿ ਇਹ ਚੀਜ਼ ਗ਼ਲਤੀ ਨਾਲ ਹੋਈ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ।

TweetTweet

ਮਾਮਲਾ ਬੀਤੇ ਸ਼ੁੱਕਰਵਾਰ ਦਾ ਹੈ। ਕੈਮਰੇ ‘ਤੇ ਕੈਟ ਫਿਲਟਰ ਆਨ ਆਉਣ ਤੋਂ ਬਾਅਦ ਫੋਟੋ ਵਿਚ ਉਹਨਾਂ ਦੇ ਸਿਰ ‘ਤੇ ਗੁਲਾਬੀ ਰੰਗ ਦੇ ਦੋ ਕੰਨ ਨਜ਼ਰ ਆਏ। ਜਦਕਿ ਚਿਹਰੇ ‘ਤੇ ਬਿੱਲੀ ਵਾਲੀਆਂ ਮੁੱਛਾਂ ਵੀ ਸਨ। ਉਹਨਾਂ ਨੇ ਨਿਊਜ਼ ਏਜੰਸੀ ਨੂੰ ਕਿਹਾ ਕਿ ਉਹ ਇਕੱਲਾ ਨਹੀਂ ਸੀ ਜੋ ਕਿ ਕੈਟ ਫਿਲਟਰ ਦੀ ਲਪੇਟ ਵਿਚ ਆਇਆ ਸੀ। ਉਹਨਾਂ ਦੇ ਨਾਲ ਬੈਠੇ ਦੋ ਅਧਿਕਾਰੀਆਂ ਦੇ ਚਿਹਰੇ ‘ਤੇ ਵੀ ਕੈਟ ਫਿਲਟਰ ਨਜ਼ਰ ਆਇਆ ਸੀ।

TweetTweet

ਪ੍ਰੈਸ ਕਾਂਨਫਰੰਸ ਤੋਂ ਬਾਅਦ ਉਸ ਨਾਲ ਜੁੜਿਆ ਵੀਡੀਉ ਪੀਟੀਆਈ ਦੇ ਅਧਿਕਾਰਿਕ ਪੇਜ਼ ‘ਤੇ ਪੋਸਟ ਕੀਤਾ ਗਿਆ ਸੀ। ਪਰ ਕੁੱਝ ਹੀ ਮਿੰਟਾਂ ਬਾਅਦ ਉਸ ਨੂੰ ਹਟਾ ਦਿੱਤਾ ਗਿਆ। ਦੇਸ਼ ਦੇ ਉੱਤਰ-ਪੱਛਮ ਹਿੱਸੇ ਵਿਚ ਸਥਿਤ ਖੈਬਰ ਪਖਤੂਨਮਾ ਪ੍ਰਾਂਤ ਦੀ ਪਾਰਟੀ ਨੇ ਇਸ ਗ਼ਲਤੀ ਨੂੰ ਮਨੁੱਖੀ ਮਾਣਹਾਨੀ ਦੀ ਗ਼ਲਤੀ ਕਰਾਰ ਦਿੱਤਾ ਹੈ। ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਗ਼ਲਤੀ ਨਾ ਹੋਵੇ ਇਸ ਲਈ ਸਖ਼ਤ ਕਦਮ ਉਠਾਇਆ ਗਿਆ ਹੈ।

ਪੀਸੀ ਦੌਰਾਨ ਮੰਤਰੀ ਦੇ ਚਿਹਰੇ ‘ਤੇ ਕੈਟ ਫਿਲਟਰ ਦੇਖ ਸੋਸ਼ਲ ਮੀਡੀਆ ਯੂਜ਼ਰਸ ਨੇ ਤੁਰੰਤ ਉਸ ਦੌਰਾਨ ਸਕਰੀਨਸ਼ਾਟ ਲਿਆ ਅਤੇ ਉਸ ਨੂੰ ਜਨਤਕ ਕਰਨ ਲੱਗੇ। ਮੁਹੰਮਦ ਹਮਾਦ ਦੇ ਹੈਂਡਲ ਦੇ ਮਾਮਲੇ ਦੀ ਫੋਟੋ ਟਵੀਟ ਕਰਦੇ ਹੋਏ ਲਿਖਿਆ ਕਿ ਫਿਲਟਰ ਹਟਾ ਲਓ। ਬੰਦਾ ਬਿੱਲੀ ਬਣਿਆ ਹੋਇਆ ਹੈ।

Leave A Reply

Your email address will not be published.