ਪਾਕਿਸਤਾਨ ਨੇ 100 ਹੋਰ ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

110

ਇਸਲਾਮਾਬਾਦ- ਪਾਕਿਸਤਾਨ ਨੇ ਪੁਲਵਾਮਾ ਅਤਿਵਾਦੀ ਹਮਲੇ ਮਗਰੋਂ ਦੋਨਾਂ ਮੁਲਕਾਂ ਚ ਤਣਾਅ ਵਿਚਾਲੇ ਚੰਗਿਆਈ ਵਜੋਂ 100 ਹੋਰ ਭਾਰਤੀ ਮਛੇਰੇ ਰਿਹਾਅ ਕਰ ਦਿੱਤੇ ਹਨ। ਪਾਕਿਸਤਾਨ ਨੇ ਇਸ ਮਹੀਨੇ ਚਾਰ ਪੜਾਵਾਂ ਵਿਚ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ ਅਤੇ ਇਸਦੇ ਤਹਿਤ ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਦੂਜੇ ਪੜਾਅ ਚ 100 ਹੋਰ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਰਿਹਾਅ ਕੀਤੇ ਗਏ ਇਹਨਾਂ ਮਛੇਰਿਆਂ ਨੂੰ ਰੇਲ ਦੌਰਾਨ ਲਾਹੌਰ ਲਜਾਇਆ ਜਾ ਰਿਹਾ ਹੈ ਜਿੱਥੋਂ ਅਟਾਰੀ ਵਾਘਾ ਸਰਹੱਦ ਤੇ ਮਛੇਰਿਆਂ ਨੂੰ ਭਾਰਤੀ ਪ੍ਰਸ਼ਾਸ਼ਨ ਹਵਾਲੇ ਕੀਤਾ ਜਾਵੇਗਾ।

Imran Khan

ਜ਼ਿਕਰਯੋਗ ਹੈ ਕਿ ਇਹਨਾਂ ਮਛੇਰਿਆਂ ਨੂੰ ਵੱਖੋ-ਵੱਖਰੀਆਂ ਮੁਹਿੰਮਾਂ ਤਹਿਤ ਪਾਕਿ ਦੇ ਜਲ ਖੇਤਰ ਵਿਚ ਗੈਰ ਕਾਨੂੰਨੀ ਢੰਗ ਨਾਲ ਮੱਛੀ ਫੜਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਪਾਕਿਸਤਾਨ 100 ਹੋਰ ਮਛੇਰਿਆਂ ਨੂੰ ਰਿਹਾਅ ਕਰੇਗੀ ਜਦਕਿ 29 ਅਪ੍ਰੈਲ ਨੂੰ ਵੀ ਆਖ਼ਰੀ ਪੜਾਅ ਵਿਚ 55 ਮਛੇਰਿਆਂ ਅਤੇ 5 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਦੱਸ ਦਈਏ ਕਿ ਬੀਤੇ ਦਿਨੀਂ ਪਾਕਿ ਨੇ ਪਹਿਲੇ ਪੜਾਅ ਦੌਰਾਨ 100 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਸੀ ਜਿਸ ਵਿਚ ਜ਼ਿਆਦਾਤਰ ਮਛੇਰੇ ਸਨ।

pakistan released 100 Fisherman

ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਗ਼ੈਰ ਲਾਭਕਾਰੀ ਸਮਾਜ ਕਲਿਆਣ ਸੰਗਠਨ ਈਦੀ ਫਾਊਂਡੇਸ਼ਨ ਵਲੋਂ ਇਨ੍ਹਾਂ ਕੈਦੀਆਂ ਨੂੰ ਤੋਹਫ਼ੇ ਅਤੇ ਯਾਤਰਾ ਦਾ ਸਾਰਾ ਖ਼ਰਚ ਮੁਹੱਈਆ ਕਰਵਾਇਆ ਗਿਆ ਸੀ। ਪਾਕਿਸਤਾਨ ਨੇ ਆਪਣੇ ਇਸ ਕਦਮ ਤੋਂ ਬਾਅਦ ਭਾਰਤ ਕੋਲੋਂ ਵੀ ਅਜਿਹੀ ਉਮੀਦ ਪ੍ਰਗਟਾਈ ਸੀ।  ਕਿ ਪਾਕਿਸਤਾਨ ਦਾ ਇਹ ਕਦਮ ਦੋਵੇਂ ਦੇਸ਼ਾਂ ਵਿਚ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ।

Leave A Reply

Your email address will not be published.