ਬ੍ਰਿਟੇਨ ‘ਚ ਭਾਰਤੀ ਫੌਜੀਆਂ ਦੇ ਸਨਮਾਨ ‘ਚ ਪਗੜੀ ਧਾਰੀ ਫੌਜੀ ਦੀ ਸਥਾਪਿਤ ਕੀਤੀ ਗਈ ਮੂਰਤੀ

82

 

ਲੰਡਨ — ਇੰਗਲੈਂਡ ‘ਚ ਵੈਸਟ ਮਿਡਲੈਂਡਸ ਖੇਤਰ ਦੇ ਸਮੇਥਵਿਕ ਸ਼ਹਿਰ ‘ਚ ਪਹਿਲੇ ਵਿਸ਼ਵ ਯੁੱਧ ਦੌਰਾਨ ਜੰਗ ਲੜਣ ਵਾਲੇ ਭਾਰਤੀ ਫੌਜੀਆਂ ਦੇ ਸਨਮਾਨ ‘ਚ ਐਤਵਾਰ ਨੂੰ ਇਕ ਨਵੀਂ ਮੂਰਤੀ ਦਾ ਉਦਘਾਟਨ ਕੀਤਾ ਗਿਆ। ਗੁਰੂ ਨਾਨਕ ਗੁਰਦੁਆਰਾ ਸਮੇਥਵਿਕ ਨੇ ‘ਲਾਇੰਸ ਆਫ ਦਿ ਗ੍ਰੇਟ ਵਾਰ’ ਨਾਂ ਦਾ ਸਮਾਰਕ ਬਣਾਇਆ ਹੈ, ਜਿਸ ‘ਚ ਇਕ ਦਸਤਾਰਧਾਰੀ ਸਿੱਖ ਫੌਜੀ ਨਜ਼ਰ ਆ ਰਿਹਾ ਹੈ। ਇਹ ਸਮਾਰਕ ਬ੍ਰਿਟੇਨ ਲਈ ਸੰਸਾਰਕ ਜੰਗਾਂ ਅਤੇ ਹੋਰ ਸੰਘਰਸ਼ਾਂ ‘ਚ ਬ੍ਰਿਟਿਸ਼ ਭਾਰਤੀ ਫੌਜ ਦਾ ਹਿੱਸਾ ਰਹੇ ਸਾਰੇ ਧਰਮਾਂ ਦੇ ਲੱਖਾਂ ਦੱਖਣੀ-ਏਸ਼ੀਆਈ ਫੌਜੀਆਂ ਦੇ ਬਲਿਦਾਨ ਦੇ ਸਨਮਾਨ ‘ਚ ਬਣਾਇਆ।turbaned warrior established in honor of indian soldiers in britain

ਗੁਰੂ ਨਾਨਕ ਗੁਰਦੁਆਰਾ ਸਮੇਥਵਿਕ ਦੇ ਪ੍ਰਧਾਨ ਨੇ ਆਖਿਆ ਕਿ ਅਸੀਂ ਸਮੇਥਵਿਕ ਹਾਈ ਸਟ੍ਰੀਟ ‘ਤੇ ਬਲਿਦਾਨ ਦੇਣ ਵਾਲੇ ਉਨ੍ਹਾਂ ਸਾਰੇ ਬਹਾਦਰ ਫੌਜੀਆਂ ਦੇ ਸਨਮਾਨ ‘ਚ ਇਹ ਸਮਾਰਕ ਬਣਾ ਕੇ ਕਾਫੀ ਮਾਣ ਮਹਿਸੂਸ ਕਰ ਰਹੇ ਹਾਂ, ਜਿਨ੍ਹਾਂ ਨੇ ਹਜ਼ਾਰਾਂ ਮੀਲ ਦੀ ਦੂਰੀ ਤੈਅ ਕਰਕੇ ਦੇਸ਼ ਲਈ ਲੜਾਈ ਲੜੀ। ਸਮੇਥਵਿਕ ਹਾਈ ਸਟ੍ਰੀਟ ‘ਤੇ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੀ 100ਵੀਂ ਵਰ੍ਹੇਗੰਢ ਮੌਕੇ 10 ਫੁੱਟ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪਹਿਲਾਂ ਵਿਸ਼ਵ ਯੁੱਧ ਜਿਸ ਨੂੰ ‘ਗ੍ਰੇਟ ਵਾਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਯੁੱਧ ਨਵੰਬਰ 1918 ‘ਚ ਖਤਮ ਹੋਇਆ ਸੀ।

Leave A Reply

Your email address will not be published.