ਬ੍ਰੀਟੇਨ: ਇਕ ਘਰ ‘ਚ ਅੱਗ ਲਗਣ ਨਾਲ 4 ਬੱਚਿਆਂ ਦੀ ਮੌਤ

24

ਸਟੈਫੋਰਡ: ਬ੍ਰੀਟੇਨ  ਦੇ ਸਟੈਫੋਰਡ ਸ਼ਹਿਰ  ਦੇ ਇਕ ਘਰ ‘ਚ ਮੰਗਲਵਾਰ ਨੂੰ ਲੱਗੀ ਅੱਗ ‘ਚ ਚਾਰ ਬੱਚਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿਤੀ। ਜਾਣਕਾਰੀ ਮੁਤਾਬਕ ਸਟੈਫੋਰਡਸ਼ਾਇਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 2.40 ਵਜੇ ਹਾਈਫੀਲਡਸ ਇਲਾਕੇ ‘ਚ ਸਥਿਤ ਇਕ ਘਰ ‘ਚ ਅੱਗ ਲੱਗਣ ਦੀ ਜਾਣਕਾਰੀ ਮਿਲੀ।

Fire

Fire

ਬੁਲਾਰੇ ਨੇ ਕਿਹਾ ਕਿ ਸਾਨੂੰ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਘਰ ‘ਚ ਚਾਰ ਬੱਚਿਆਂ  ਦੇ ਲਾਸ਼ਾ ਮਿਲੀਆਂ ਹਨ ਅਤੇ ਮਾਮਲੇ ਜਾਂਚ ਜਾਰੀ ਹੈ । ਬੁਲਾਰੇ ਨੇ ਅੱਗੇ ਕਿਹਾ ਕਿ ਦੋ ਬਾਲਗਾ ਸਮੇਤ ਇਕ ਹੋਰ ਬੱਚੇ ਦਾ ਇਲਾਜ ਚੱਲ ਰਿਹਾ ਹੈ। ਇਹਨਾਂ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਨਾਲ ਹੀ ਬੁਲਾਰੇ ਨੇ ਕਿਹਾ ਕਿ ਸਟੈਫੋਰਡਸ਼ਾਇਰ ਫਾਇਰ ਅਤੇ ਰੈਸਕਿਊ ਅਧਿਕਾਰੀ ਘਰ ‘ਚ ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਕਰ ਰਹੇ ਹਨ।

Leave A Reply

Your email address will not be published.