ਬੱਚੇ ਨੂੰ ਹੋਮਵਰਕ ਕਰਵਾਉਣ ਨਾਲ ਕੈਨੇਡਾ ਦੇ ਦਾਦਾ-ਦਾਦੀ ਬਣੇ ਕਰੋੜਪਤੀ

55

ਟੋਰੰਟੋ: ਕੈਨੇਡਾ ‘ਚ ਇੱਕ ਜੋੜੇ ਨੇ ਪਿਛਲੇ ਸਾਲ ਤੋਂ ਕਿਤਾਬ ‘ਚ ਰੱਖੀ ਲਾਟਰੀ ਟਿਕਟ ਨਾਲ 10 ਲੱਖ ਕੈਨੇਡੀਅਨ ਡਾਲਰ (ਕਰੀਬ 5 ਕਰੋੜ ਰੁਪਏ) ਜਿੱਤੇ ਹਨ। ਲੋਟੋ-ਕਿਊਬੈਕ ਨਾਂਅ ਦੀ ਸੰਸਥਾ ਨੇ ਬੁੱਧਵਾਰ ਨੂੰ ਇਸ ਜੋੜੇ ਦੀ ਜਿੱਤ ਦਾ ਐਲਾਨ ਕੀਤਾ ਹੈ। ਨਿਕੋਲ ਪੇਡਨੋਲਟ ਅਤੇ ਰੌਜਰ ਲਾਰੋਕ ਨੂੰ ਪਿਛਲੇ ਹੀ ਹਫਤੇ ਪਤਾ ਲੱਗਿਆ ਕਿ ਉਸ ਕੋਲ 5 ਅਪਰੈਲ 2018 ਦੀ ਲਾਟਰੀ ਟਿਕਟ ਪਈ ਹੈ ਜਿਸ ‘ਤੇ 5 ਕਰੋੜ ਰੁਪਏ ਦਾ ਇਨਾਮ ਨਿੱਕਲਿਆ ਹੈ।

ਪੇਡਨੋਲਟ ਆਪਣੇ ਪੋਤੇ ਦੇ ਹੋਮਵਰਕ ‘ਚ ਉਸ ਦੀ ਮਦਦ ਕਰ ਰਹੀ ਸੀ। ਉਸੇ ਦੌਰਾਨ ਉਸ ਨੇ ਇਹ ਲਾਟਰੀ ਟਿਕਟ ਮਿਲੀ। ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਟਿਕਟ 2018 ‘ਚ ਵੈਲੇਨਟਾਈਟ ਡੇਅ ‘ਤੇ ਖਰੀਦੀ ਸੀ। ਪੇਡਨੌਲਟ ਦਾ ਕਹਿਣਾ ਹੈ ਕਿ ਜੇਕਰ ਮੇਰੇ ਪੋਤੇ ਨੇ ਹੋਮਵਰਕ ‘ਚ ਮਦਦ ਨਾ ਮੰਗੀ ਹੁੰਦੀ ਤਾਂ ਮੈਨੂੰ ਇਹ ਲਾਟਰੀ ਟਿਕਟ ਕਦੇ ਵੀ ਨਾ ਮਿਲਦਾ।

ਲਾਟਰੀ ਮਾਮਲੇ ‘ਚ ਕਾਫੀ ਖੁਸ਼ਕਿਸਮਤ ਰਹੀ ਕਿਉਂਕਿ ਟਿਕਟ ਦੀ ਮਿਆਦ ਖ਼ਤਮ ਹੋਣ ‘ਚ ਵੀ ਕੁਝ ਹੀ ਦਿਨ ਰਹਿ ਗਏ ਸੀ।

Leave A Reply

Your email address will not be published.