ਮੈਚ ਦੇਖਣ ਆਏ ਵਿਜੇ ਮਾਲਿਆ ਨਾਲ ਹੋਈ ਬੁਰੀ

31

ਲੰਡਨ: ਇੰਗਲੈਂਡ ਦੇ ਓਵਲ ਵਿੱਚ ਬੀਤੇ ਦਿਨ ਖੇਡੇ ਗਏ ਭਾਰਤ ਆਸਟ੍ਰੇਲੀਆ ਕ੍ਰਿਕਟ ਮੈਚ ਦਾ ਆਨੰਦ ਮਾਣਨ ਗਏ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦਾ ਮਜ਼ਾ ਲੋਕਾਂ ਨੇ ਕਿਰਕਿਰਾ ਕਰ ਦਿੱਤਾ। ਲੋਕਾਂ ਨੇ ਮਾਲਿਆ ਨੂੰ ਦੇਖਦੇ ਹੀ ਚੋਰ ਚੋਰ ਕਹਿਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਲੋਕਾਂ ਨੇ ਮਾਲਿਆ ਨੂੰ ਇਹ ਵੀ ਕਿਹਾ ਕਿ ਸਾਡਾ ਪੈਸਾ ਵਾਪਸ ਕਰੋ।
ਪ੍ਰਸਿੱਧ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖ਼ਿਲਾਫ਼ ਬੈਂਕਾਂ ਦਾ 9,000 ਕਰੋੜ ਰੁਪਏ ਦਾ ਕਰਜ਼ਾ ਡਕਾਰਨ ਦੇ ਦੋਸ਼ ਹਨ ਤੇ ਉਹ ਕਰਜ਼ਾ ਮੋੜਨ ਦੀ ਬਜਾਏ ਇੰਗਲੈਂਡ ਭੱਜ ਗਿਆ ਸੀ।
ਜਦ ਪੱਤਰਕਾਰਾਂ ਨੇ ਬੀਤੇ ਕੱਲ੍ਹ ਉਸ ਨੂੰ ਸਵਾਲ ਕੀਤਾ ਤਾਂ ਮਾਲਿਆ ਨੇ ਇਹੋ ਜਵਾਬ ਦਿੱਤਾ ਕਿ ਉਹ ਇੱਥੇ ਖੇਡ ਦਾ ਆਨੰਦ ਲੈਣ ਲਈ ਆਇਆ ਹੈ ਤੇ ਅਦਾਲਤ ਦੀ ਅਗਲੀ ਤਾਰੀਖ਼ ਜੁਲਾਈ ਵਿੱਚ ਹੈ, ਉਸ ਦੀ ਤਿਆਰੀ ਕਰ ਰਿਹਾ ਹੈ।

Leave A Reply

Your email address will not be published.