ਮੋਰੱਕੋ ਭਿਆਨਕ ਟਰੇਨ ਹਾਦਸੇ ਵਿੱਚ 7 ਲੋਕਾਂ ਦੀ ਮੌਤ, 80 ਲੋਕ ਜ਼ਖਮੀ

167

ਮੋਰੱਕੋ ਦੀ ਰਾਜਧਾਨੀ ਰਬਾਟ ਦੇ ਕੋਲ ਮੰਗਲਵਾਰ ਨੂੰ ਇੱਕ ਯਾਤਰੀ ਟਰੇਨ ਦੇ ਪੱਟੜੀ ਤੋਂ ਉਤਰ ਜਾਣ ਦੀ ਘਟਨਾ ਵਿੱਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 80 ਲੋਕ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਤੇ ਖੇਤਰੀ ਸਿਹਤ ਨਿਰਦੇਸ਼ਕ ਆਬਦੇਲਮੌਲਾ ਬੋਲਾਮਿਜਾਤ ਨੇ ਅਧਿਕਾਰਕ ਸੰਵਾਦ ਏਜੰਸੀ ਐਮਏਪੀ ਨੂੰ ਕਿਹਾ, “ਦੁੱਖ ਦੀ ਗੱਲ ਹੈ ਕਿ 7 ਲੋਕਾਂ ਦੀ ਮੌਤ ਹੋ ਗਈ।” ਰਾਸ਼ਟਰੀ ਰੇਲਵੇ ਕੰਪਨੀ ਦੇ ਮਾਲਿਕ ਮੁਹੰਮਦ ਰਾਬੀ ਖਲੀ ਨੇ ਇਸ ਤੋਂ ਪਹਿਲਾਂ 6 ਲੋਕਾਂ ਦੀ ਮੌਤ ਹੋਣ ਤੇ 86 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਸੀ। ਐਮਏਪੀ ਨੀ ਖ਼ਬਰ ਦਿੱਤੀ ਕਿ ਗੰਭੀਰ ਰੂਪ ਨਾਲ ਜ਼ਖਮੀ 7 ਲੋਕਾਂ ਦਾ ਰਬਾਟ ਸੈਨਿਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿੱਚ 4 ਆਈਸੀਯੂ ਵਿੱਚ ਹਨ।

ਓਐਨਸੀਐਫ ਰਾਸ਼ਟਰੀ ਰੇਲਵੇ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਦਸੇ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੈਬਨਿਟ ਦੇ ਇੱਕ ਬਿਆਨ ਮੁਤਾਬਕ ਸ਼ਾਹ ਮੁਹੰਮਦ ਨੇ ਕਿਹਾ ਕਿ ਉਹ ਪੀੜਿਤਾਂ ਨੂੰ ਦਫਨਾਉਣ ਵਿੱਚ ਤੇ ਜ਼ਖਮੀਆਂ ਦੇ ਇਲਾਜ ਵਿੱਚ ਆਉਣ ਵਾਲਾ ਸਾਰਾ ਖਰਚਾ ਕਰਨਗੇ।

Leave A Reply

Your email address will not be published.