ਰਾਸ਼ਟਰਪਤੀ ਟਰੰਪ ਮਾਨਸਿਕ ਰੋਗੀ ? ਸਾਬਤ ਕਰਨ ਲਈ ਬਣਾਈ ਯੋਜਨਾ

16

ਵਾਸ਼ਿੰਗਟਨ : ਡੈਮੋਕ੍ਰੇਟਿਕ ਨੇਤਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਨਸਿਕ ਰੋਗੀ ਸਾਬਤ ਕਰਨ ਲਈ ਕੈਪੀਟਲ ਹਿੱਲ ਵਿੱਚ ਪ੍ਰੋਗਰਾਮ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਾਂਗਰਸ ਅਮਰੀਕੀ ਨੇਤਾ ਤੇ ਮੀਡੀਆ ਵੀ ਮੌਜੂਦ ਰਹੇਗਾ। ਯੇਲ ਯੂਨੀਵਰਸਿਟੀ ਦੀ ਮਨੋਵਿਗਿਆਨਕ ਤੇ ਬੈਸਟ ਸੇਲਿੰਗ ਬੁੱਕ ਦੀ ਲੇਖਕਾ ਡਾ. ਬੈਂਡੀ ਲੀ ਪ੍ਰੋਗਰਾਮ ਦੌਰਾਨ ਟਰੰਪ ਦੀ ਮਾਨਸਿਕ ਸਿਹਤ ਬਾਰੇ ਗੱਲ ਕਰੇਗੀ।

ਇਸ ਸਮਾਗਮ ‘ਚ ਸ਼ਾਮਲ ਹੋਣ ਲਈ ਸਾਰੇ ਸੰਸਦ ਮੈਂਬਰਾਂ ਨੂੰ ਸੱਦਾ ਭੇਜਿਆ ਗਿਆ ਹੈ। ਟਰੰਪ ਖਿਲਾਫ ਸੱਦਾ ਲੈ ਕੇ ਆਉਣ ਵਾਲੇ ਸੰਸਦ ਮੈਂਬਰ ਜੌਨ ਯਾਮੁਥ ਤੇ ਜੈਮੀ ਰਸਕਿਨ ਇਸ ਦੀ ਅਗਵਾਈ ਕਰਨਗੇ। ਇਹ ਸਮਾਗਮ ਜੁਲਾਈ ‘ਚ ਹੋਣਾ ਕੀਤਾ ਜਾਵੇਗਾ। ਲੀ ਇਸ ਤੋਂ ਪਹਿਲਾਂ ਵੀ ਟਰੰਪ ਦੀ ਮਾਨਸਿਕ ਸਿਹਤ ਬਾਰੇ ਗੱਲ ਕਰ ਚੁੱਕੀ ਹੈ। ਲੀ ਮੁਤਾਬਕ ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਰਾਸ਼ਟਰਪਤੀ ਦੀ ਵਿਗੜਦੀ ਮਾਨਸਿਕ ਹਾਲਤ ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਦੱਸੇ।

ਲੀ ਵੱਲੋਂ ਲਿਖੀ ਗਈ ਕਿਤਾਬ ‘ਚ ਟਰੰਪ ਦੇ ਸ਼ਖਸੀਅਤ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਅਮਰੀਕਨ ਸਾਈਕਾਈਟ੍ਰਿਕ ਐਸੋਸੀਏਸ਼ਨ ਦੇ 27 ਮਨੋਵਿਗਿਆਨਕਾਂ ਤੇ ਦਿਮਾਗ ਦੇ ਮਾਹਿਰਾਂ ਨੇ ਇਸ ਕਿਤਾਬ ਨੂੰ ਲਿਖਿਆ ਹੈ। ਸਭ ਨੇ ਟਰੰਪ ਨੂੰ ਮਾਨਸਿਕ ਤੌਰ ‘ਤੇ ਬਿਮਾਰ ਹੀ ਦੱਸਿਆ ਹੈ।

Leave A Reply

Your email address will not be published.