ਰੁਜ਼ਗਾਰ ਦਾ ਸਾਧਨ ਬਣਿਆ ਸੋਸ਼ਲ ਮੀਡੀਆ, ਨੌਜਵਾਨ ਨੇ 5 ਮਹੀਨੇ ‘ਚ 22 ਲੱਖ ਕਮਾਏ

46

ਮਾਸਕੋ: ਸੋਸ਼ਲ ਮੀਡੀਆ ਨੂੰ ਵੀ ਰੁਜ਼ਗਾਰ ਦਾ ਸਾਧਨ ਬਣਾਇਆ ਜਾ ਸਕਦਾ ਹੈ। ਇੱਕ ਨੌਜਵਾਨ ਨੇ ਇੰਸਟਾਗ੍ਰਾਮ ਜ਼ਰੀਏ 5 ਮਹੀਨੇ ‘ਚ 22 ਲੱਖ ਕਮਾਏ ਕਮਾਏ ਹਨ। ਰੂਸ ਦੇ ਅਨਾਸਤਾਸੀਆ ਨੇ ਇਹ ਕਾਰਨਾਮਾ ਕੀਤਾ ਹੈ। ਅਨਾਸਤਾਸੀਆ ਨੇ ਇੰਸਟਾਗ੍ਰਾਮ ‘ਤੇ ਡਿਜ਼ਾਇਨਰ ਸਿਗਨੇਚਰ ਦਾ ਕਾਰੋਬਾਰ ਕੀਤਾ ਜਿਸ ਨੂੰ ਚੰਗੀ ਸਫਲਤਾ ਮਿਲੀ।

ਦਰਅਸਲ ਦੁਨੀਆ ‘ਚ ਵਧੇਰੇ ਅਜਿਹੇ ਲੋਕ ਹਨ ਜੋ ਆਪਣੇ ਸਾਈਨ (ਦਸਤਖ਼ਤ) ਤੋਂ ਖੁਸ਼ ਨਹੀਂ ਹੁੰਦੇ। ਉਹ ਇਸ ਨੂੰ ਖੂਬਸੂਰਤ ਤੇ ਪ੍ਰਭਾਵੀ ਬਣਾਉਣਾ ਚਾਹੁੰਦੇ ਹਨ। ਕ੍ਰਾਸਨੋਯਾਕਰਸ ‘ਚ ਰਹਿਣ ਵਾਲੇ 20 ਸਾਲਾ ਵਿਦਿਆਰਥੀ ਇਵਾਨ ਕੁਜਿਨ ਵੀ ਅਜਿਹੇ ਹੀ ਲੋਕਾਂ ‘ਚ ਸ਼ਾਮਲ ਸੀ। ਪਾਸਪੋਰਟ ਬਣਵਾਉਣ ਤੋਂ ਪਹਿਲਾ ਕੁਜਿਨ ਆਪਣੇ ਦਸਤਖ਼ਤ ਬਦਲਣਾ ਚਾਹੁੰਦਾ ਸੀ। ਇਸ ‘ਚ ਮਦਦ ਉਸ ਦੇ ਦੋਸਤ ਅਨਾਸਤਾਸਿਆ ਨੇ ਕੀਤੀ।

ਅਨਾਸਤਾਸੀਆ ਨੇ ਕੁਜਿਨ ਲਈ ਸਿਗਨੇਚਰ ਡਿਜ਼ਾਇਨ ਕੀਤਾ ਤੇ ਇਸ ਦੇ ਨਾਲ ਹੀ ਉਸ ਨੂੰ ਬਿਜਨੈਸ ਦਾ ਨਵਾਂ ਆਇਡੀਆ ਆ ਗਿਆ। ਹੁਣ ਅਨਾਸਤਾਸਿਆ ਲੋਕਾਂ ਲਈ ਸਿਗਨੇਚਰ ਡਿਜ਼ਾਇਨ ਕਰਦਾ ਹੈ ਤੇ ਉਨ੍ਹਾਂ ਨੂੰ ਦਸਤਖ਼ਤ ਕਰਨੇ ਵੀ ਸਿਖਾਉਂਦਾ ਹੈ। ਉਸ ਨੇ ਪਹਿਲਾਂ ਤੋਂ ਹੀ ਇੱਕ ਕੰਪਨੀ ਰਜਿਸਟਰ ਕੀਤੀ ਸੀ। ਨਵੇਂ ਬਿਜਨੈੱਸ ਲਈ ਉਸ ਨੇ ਇੰਸਟਾਗ੍ਰਾਮ ‘ਤੇ ਰਾਈਟ ਟਾਈਟ ਨਾਂ ਦਾ ਅਕਾਉਂਟ ਵੀ ਬਣਾਇਆ।

ਆਪਣੇ ਪੇਜ ਦੀ ਮਾਰਕੀਟਿੰਗ ‘ਤੇ ਉਸ ਨੇ 16000 ਰੁਪਏ ਖ਼ਰਚੇ ਤੇ 12 ਘੰਟੇ ਬਾਅਦ ਅਨਾਸਤਾਸਿਆ ਨੂੰ ਆਪਣਾ ਪਹਿਲਾਂ ਕੰਮ ਮਿਲਿਆ। ਇਸ ਸਾਲ ਅਪਰੈਲ ਤਕ ਉਸ ਦਾ ਰੈਵਿਨੀਊ30,500 ਡਾਲਰ ਯਾਨੀ ਕਰੀਬ 22 ਲੱਖ ਰੁਪਏ ਤਕ ਪਹੁੰਚ ਗਿਆ।

ਕਿਸੇ ਲਈ ਸਿਗਨੇਚਰ ਡਿਜ਼ਾਇਨ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਪ੍ਰੋਫਾਈਲ ਪਤਾ ਕੀਤੀ ਜਾਂਦੀ ਹੈ। ਉਸ ਦੇ ਆਧਾਰ ‘ਤੇ ਹੀ ਕਲਾਇੰਟ ਨੂੰ 10 ਸਿਗਨੇਚਰ ਡਿਜ਼ਾਇਨ ਕਰਕੇ ਦਿੱਤੇ ਜਾਂਦੇ ਹਨ। ਦਸਤਖ਼ਤ ਪਸੰਦ ਆਉਣ ਤੋਂ ਬਾਅਦ ਗਾਹਕ ਲਈ ਸਿਗਨੇਚਰ ਦਾ ਐਜੂਕੇਸ਼ਨ ਮਟੀਰੀਅਲ ਤਿਆਰ ਕੀਤਾ ਜਾਂਦਾ ਹੈ। ਗਾਹਕ ਨੂੰ ਸਟੈਪ ਬਾਏ ਸਟੈਪ ਦੱਸਿਆ ਜਾਂਦਾ ਹੈ ਤਾਂ ਜੋ ਉਹ ਅਸਾਨੀ ਨਾਲ ਸਾਈਨ ਕਰ ਸਕੇ। ਡਿਜ਼ਾਇਨਰ ਸਿਗਨੇਚਰ ਲਈ ਕੰਪਨੀ ਕਲਾਇੰਟ ਤੋਂ 5300 ਰੁਪਏ ਲੈਂਦੀ ਹੈ।

Leave A Reply

Your email address will not be published.