ਲਾਹੌਰ ‘ਚ ਦਰਗਾਹ ਦੇ ਬਾਹਰ ਧਮਾਕਾ, 9 ਦੀ ਮੌਤ, 25 ਜ਼ਖ਼ਮੀ

91

ਇਸਲਾਮਾਬਾਦ: ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਮਸ਼ਹੂਰ ਸੂਫੀ ਦਰਗਾਹ ਦਾਤਾ ਦਰਬਾਰ  ਦੇ ਬਾਹਰ ਬਲਾਸਟ ਹੋਇਆ ਹੈ। ਇਸ ਘਟਨਾ ‘ਚ ਹੁਣ ਤਕ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ‘ਚ ਨੌਂ ਜਣਿਆਂ ਦੇ ਮਾਰੇ ਜਾਣ ਦੀ ਤੇ 25 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਘਟਨਾ ਦੀ ਜਾਣਕਾਰੀ ਪਾਕਿਸਤਾਨੀ ਮੀਡੀਆ ਵੱਲੋਂ ਦਿੱਤੀ ਗਈ ਹੈ।

ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ‘ਚ ਅਫਰਾਤਫਰੀ ਮੱਚ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਦੀ ਬੈਰੀਕੇਡਿੰਗ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਦਾਤਾ ਦਰਬਾਰ ਦੱਖਣੀ ਏਸ਼ੀਆ ਦਾ ਪ੍ਰਸਿੱਧ ਸੂਫੀ ਦਰਗਾਹ ਹੈ। ਜਿੱਥੇ ਅਨੇਕਾਂ ਥਾਂਵਾਂ ਤੋਂ ਲੋਕ ਸਿਰ ਝੁਕਾਉਣ ਆਉਂਦੇ ਹਨ।

Leave A Reply

Your email address will not be published.