ਵਿਸ਼ਵ ਕੱਪ ‘ਚ ਭਾਰਤ ਖਿਲਾਫ ਨਾਅਰੇ, BCCI ਨੇ ICC ਕੋਲ ਕੀਤੀ ਸ਼ਿਕਾਇਤ

84

ਲੀਡਜ਼: ਸ਼ਨੀਵਾਰ ਨੂੰ ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋ ਰਹੇ ਵਿਸ਼ਵ ਕੱਪ ਮੈਚ ਦੌਰਾਨ ਇੱਕ ਸ਼ੱਕੀ ਜਹਾਜ਼ ਦਿਨ ਵਿੱਚ ਪੰਜ ਵਾਰ ਵੱਖ-ਵੱਖ ਭਾਰਤ ਵਿਰੋਧੀ ਬੈਨਰ ਲਾ ਕੇ ਮੈਦਾਨ ਦੇ ਉੱਪਰੋਂ ਲੰਘਿਆ। ਇਸ ਘਟਨਾ ਬਾਅਦ ਬੀਸੀਸੀਆਈ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਬੀਸੀਸੀਆਈ ਨੇ ਆਈਸੀਸੀ ਕੋਲ ਇਸ ਮਾਮਲੇ ਸਬੰਧੀ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਮਾਮਲੇ ਸਬੰਧੀ ਬੀਸੀਸੀਆਈ ਦੇ ਅਧਿਕਾਰੀ ਨੇ ਕਿਹਾ ਕਿ ਇਹ ਬੁਲਕੁਲ ਸਵੀਕਾਰ ਨਹੀਂ। ਜੋ ਕੁਝ ਵੀ ਹੋਇਆ ਹੈ, ਉਸ ਬਾਰੇ ਬੀਸੀਸੀਆਈ ਨੇ ਆਈਸੀਸੀ ਕੋਲ ਚਿੰਤਾ ਜਤਾਈ ਹੈ। ਜੇ ਇਸ ਤਰ੍ਹਾਂ ਦੀ ਘਟਨਾ ਸੈਮੀਫਾਈਨਲ ਵਿੱਚ ਹੋਈ ਤਾਂ ਉਹ ਮੰਦਭਾਗਾ ਹੋਏਗਾ। ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।

ਜਿਸ ਵੇਲੇ ਘਟਨਾ ਵਾਪਰੀ, ਹਰ ਵਾਰ ਜਹਾਜ਼ ਨੇ ਮੈਦਾਨ ਉੱਪਰੋਂ ਕਰੀਬ 4-4 ਚੱਕਰ ਲਾਏ। ਇਹ ਘਟਨਾ ਤਿੰਨ ਵਾਰ ਉਸ ਵੇਲੇ ਹੋਈ, ਜਦੋਂ ਭਾਰਤੀ ਟੀਮ ਮੈਦਾਨ ਵਿੱਚ ਫੀਲਡਿੰਗ ਕਰ ਰਹੀ ਸੀ ਤੇ ਦੁਬਾਰਾ ਉਸ ਵੇਲੇ ਹੋਈ ਜਦੋਂ ਟੀਮ ਇੰਡੀਆ ਬੱਲੇਬਾਜ਼ੀ ਕਰ ਰਹੀ ਸੀ। ਇਹ ਮੈਚ ਪਾਕਿਸਤਾਨੀਆਂ ਨਾਲ ਭਰੇ ਸ਼ਹਿਰ ਬ੍ਰੈਡਫੋਰਡ ਦੇ ਨੇੜੇ ਵੱਸੇ ਲੀਡਜ਼ ਦੇ ਹੈਡਗਲੇ ਕ੍ਰਿਕੇਟ ਮੈਦਾਨ ਵਿੱਚ ਖੇਡਿਆ ਗਿਆ ਸੀ।

ਉੱਧਰ ਇਸ ਮਾਮਲੇ ਸਬੰਧੀ ਆਈਸੀਸੀ ਨੇ ਕਿਹਾ ਕਿ ਉਹ ਇਸ ਘਟਨਾ ਦੇ ਦੁਬਾਰਾ ਹੋਣ ਤੋਂ ਬੇਹੱਦ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਉਹ ਵਿਸ਼ਵ ਕੱਪ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਿਆਸੀ ਸੰਦੇਸ਼ਾਂ ਦੀ ਨਿੰਦਾ ਕਰਦੇ ਹਨ। ਪੂਰੇ ਟੂਰਨਾਮੈਂਟ ਦੌਰਾਨ ਉਨ੍ਹਾਂ ਇਸ ਤਰ੍ਹਾਂ ਦੇ ਸਿਆਸੀ ਵਿਰੋਧਾਂ ਨੂੰ ਰੋਕਣ ਲਈ ਦੇਸ਼ ਭਰ ਦੀ ਪੁਲਿਸ ਨਾਲ ਕੰਮ ਕੀਤਾ ਹੈ। ਪੱਛਮੀ ਯਾਰਕਸ਼ਾਇਰ ਪੁਲਿਸ ਨੇ ਪਿਛਲੀ ਘਟਨਾ ਬਾਅਦ ਆਈਸੀਸੀ ਨੂੰ ਭਰੋਸਾ ਦਿੱਤਾ ਹੈ ਕਿ ਇਹ ਦੁਬਾਰਾ ਨਹੀਂ ਹੋਏਗਾ।

Leave A Reply

Your email address will not be published.