ਵੀਜ਼ਾ ਧੋਖਾਧੜੀ: ਅਮਰੀਕਾ ‘ਚ ਚਾਰ ਭਾਰਤੀ ਆਏ ਅੜਿੱਕੇ

71

ਵਾਸ਼ਿੰਗਟਨ: ਅਮਰੀਕਾ ‘ਚ ਐਚ-1ਬੀ ਵੀਜ਼ਾ ‘ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ‘ਚ ਚਾਰ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋ ਆਈਟੀ ਸਟਾਫ ਕੰਪਨੀਆਂ ‘ਚ ਕੰਮ ਕਰਨ ਵਾਲੇ ਇਨ੍ਹਾਂ ਭਾਰਤੀ-ਅਮਰੀਕੀ ਅਧਿਕਾਰੀਆਂ ਨੇ ਆਪਣੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਐਚ-1ਬੀ ਵੀਜ਼ਾ ‘ਚ ਧੋਖਾਧੜੀ ਕੀਤੀ। ਇਹ ਨੌਨ-ਮਾਈਗ੍ਰੈਂਟਸ ਵੀਜ਼ਾ ਹੈ ਜਿਸ ਤਹਿਤ ਅਮਰੀਕਾ ਦੀਆਂ ਕੰਪਨੀਆਂ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ਦੇਣ ਦੀ ਆਗਿਆ ਦਿੰਦੀਆਂ ਹਨ।

ਇਸ ਗ੍ਰਿਫ਼ਤਾਰੀ ‘ਤੇ ਡਿਪਾਰਟਮੈਂਟ ਆਫ਼ ਜਸਟਿਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਨਿਊਜਰਸੀ ਦੇ ਵਿਜੈ ਮਾਨੇ, ਵੈਂਕਟਰਮਨ ਮਨੰਮ ਤੇ ਫਰਨੈਂਡੋ ਸਿਲਵਾ ‘ਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਗਿਆ ਹੈ। ਇਨ੍ਹਾਂ ਦੇ ਨਾਲ ਹੀ ਕੈਲੀਫੋਰਨੀਆ ਦੇ ਸਤੀਸ਼ ਵੇਮੁਰੀ ਦੀ ਵੀ ਵੀਜ਼ਾ ਧੋਖਾਧੜੀ ‘ਚ ਗ੍ਰਿਫ਼ਤਾਰੀ ਹੋਈ। ਇਨ੍ਹਾਂ ਨੂੰ ਵੱਖ-ਵੱਖ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਨੂੰ ਹੁਣ ਪੰਜ ਸਾਲ ਦੀ ਜੇਲ੍ਹ ਤੇ ਢਾਈ ਲੱਖ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ।

ਇਨ੍ਹਾਂ ਨੇ ਵਿਦੇਸ਼ੀ ਨਾਗਰਿਕਾਂ ਦੀ ਭਰਤੀ ਤੇ ਉਨ੍ਹਾਂ ਵੀਜ਼ਾ ਦਵਾਉਣ ਲਈ ਆਪਣੀ ਕੰਪਨੀ ਪ੍ਰੋਕਿਓਰ ਤੇ ਕ੍ਰਿਪਟੋ ਦਾ ਇਸਤੇਮਾਲ ਕੀਤਾ। ਇਹ ਵੀਜ਼ਾ ਖਾਸ ਕਲਾ ਦੀ ਲੋੜ ਵਾਲੇ ਅਹੁਦਿਆਂ ‘ਤੇ ਅਮਰੀਕਾ ‘ਚ ਅਸਥਾਈ ਤੌਰ ‘ਤੇ ਰਹਿਣ ਤੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ।

Leave A Reply

Your email address will not be published.