ਹੁਣ ਏਅਰਪੋਰਟ ‘ਤੇ ਇੱਕ ਮਿੰਟ ‘ਚ ਗੱਡੀਆਂ ਪਾਰਕ ਕਰਨ ਰੋਬੋਟ

34

ਬੀਜਿੰਗ: ਚੀਨ ਦੇ ਬੀਜਿੰਗ ਇੰਟਰਨੈਸ਼ਨਲ ਏਅਰਪੋਰਟ ‘ਤੇ ਦੇਸ਼ ਦਾ ਪਹਿਲਾ ਰੋਬੋਟਿਕ ਪਾਰਕਿੰਗ ਸਿਸਟਮ ਬਣਾਇਆ ਗਿਆ ਹੈ, ਜਿੱਥੇ 8 ਰੋਬੋਟ ਮਿੰਟਾਂ ਵਿੱਚ ਗੱਡੀਆਂ ਪਾਰਕ ਕਰਦੇ ਨਜ਼ਰ ਆਉਣਗੇ। ਦਾਅਵਾ ਹੈ ਕਿ ਰੋਬੋਟਿਕ ਸਿਸਟਮ ਪਾਰਕਿੰਗ ਦੇ ਇਸ ਪ੍ਰੋਸੈਸ ‘ਚ ਸਿਰਫ ਇੱਕ ਮਿੰਟ ਲੱਗੇਗਾ। ਪਾਰਕਿੰਗ ‘ਚ 132 ਗੱਡੀਆਂ ਪਾਰਕ ਕੀਤੀਆਂ ਜਾ ਸਕਦੀਆਂ ਹਨ। ਫਿਲਹਾਲ ਅਜੇ ਇਸ ਸਿਸਟਮ ਦਾ ਟ੍ਰਾਇਲ ਹੋ ਰਿਹਾ ਹੈ। ਇਸ ਮਹੀਨੇ ਦੇ ਅਖੀਰ ਤਕ ਸਿਸਟਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਇੰਜੀਨੀਅਰ ਇੰਚਾਰਜ ਬਾ ਜਨਰਲ ਨੇ ਦੱਸਿਆ ਕਿ ਇਹ ਰੋਬੋਟ ਇੱਕ ਵਾਰ ਚਾਰਜ ਹੋਣ ਤੋਂ ਬਾਅਦ ਛੇ ਘੰਟੇ ਕੰਮ ਕਰ ਸਕਦੇ ਹਨ। ਇਸ ਦੇ ਨਾਲ ਹੀ ਬੈਟਰੀ ਘੱਟ ਹੋਣ ‘ਤੇ ਖੁਦ ਨੂੰ ਰਿਚਾਰਜ ਕਰਨ ਲਈ ਉਹ ਚਾਰਜਿੰਗ ਸਟੇਸ਼ਨ ‘ਤੇ ਵੀ ਜਾ ਸਕਦੇ ਹਨ। ਸਮਾਰਟ ਪਾਰਕਿੰਗ ‘ਚ QR ਕੋਡ ਲਾਏ ਗਏ ਹਨ। ਜੇਕਰ ਕੋਈ ਵਿਅਕਤੀ ਭੁੱਲ ਜਾਂਦਾ ਹੈ ਕਿ ਕਾਰ ਕਿੱਥੇ ਪਾਰਕ ਹੈ ਤਾਂ ਅਜਿਹੀ ਸਥਿਤੀ ‘ਚ ਉਹ ਕਿਊਆਰ ਕੋਡ ਕਰਕੇ ਕਾਰ ਦੀ ਥਾਂ ਦਾ ਪਤਾ ਕਰ ਸਕਦਾ ਹੈ।

Leave A Reply

Your email address will not be published.