ਹੁਣ ਕੁੱਤਾ ਦੱਸੇਗਾ ਤੁਹਾਨੂੰ ਮਲੇਰੀਆ ਹੈ ਜਾਂ ਨਹੀਂ!

142

ਲੰਡਨ– ਕੁੱਤੇ ਅਤੇ ਇਨਸਾਨ ਦਾ ਸਬੰਧ ਸਦੀਅਾਂ ਪੁਰਾਣਾ ਹੈ। ਕਦੀ ਸੁਰੱਖਿਆ ਲਈ ਤਾਂ ਕਦੀ ਅਣਸੁਲਝੀਅਾਂ ਪਹੇਲੀਅਾਂ ਨੂੰ ਸੁਲਝਾਉਣ ਲਈ ਡਾਗ ਸਕਵੈਡ ਬਣਾਇਆ ਜਾਂਦਾ ਹੈ। ਇਸ ਲਈ ਕੁੱਤਿਅਾਂ ਨੂੰ ਪੂਰੀ ਤਰ੍ਹਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਪਰ ਹੁਣ ਕੁੱਤਾ ਤੁਹਾਡੀਅਾਂ ਬੀਮਾਰੀਅਾਂ ਬਾਰੇ ਵੀ ਦੱਸੇਗਾ। ਜੀ ਹਾਂ, ਬ੍ਰਿਟੇਨ ਅਤੇ ਗਾਂਬੀਆ ਦੇ ਵਿਗਿਆਨੀਅਾਂ ਨੇ ਅਜਿਹੇ ਤਰੀਕੇ ਨੂੰ ਲੱਭਣ ਦਾ ਦਾਅਵਾ ਕੀਤਾ ਹੈ, ਜਿਸ ’ਚ ਕੁੱਤੇ ਮਲੇਰੀਆ ਵਰਗੀ ਬੀਮਾਰੀ ਦਾ ਪਤਾ ਲਗਾਉਣ ’ਚ ਮਦਦ ਕਰਨਗੇ। ਬੀ. ਬੀ. ਸੀ. ਦੀ ਖਬਰ ਮੁਤਾਬਕ ਵਿਗਿਆਨੀਅਾਂ ਦਾ ਕਹਿਣਾ ਹੈ ਕਿ ਕੁੱਤਿਅਾਂ ਨੂੰ ਇਨਫੈਕਸ਼ਨ ਤੋਂ ਪੀੜਤ ਵਿਅਕਤੀ ਦੇ ਕੱਪੜੇ ਸੁੰਘ ਕੇ ਮਲੇਰੀਆ ਦਾ ਪਤਾ ਲਗਾਉਣ ਲਈ ਟ੍ਰੇਂਡ ਕੀਤਾ ਜਾ ਰਿਹਾ ਹੈ।

ਦਰਅਸਲ ਬ੍ਰਿਟੇਨ ਦੀ ਡਰਹਮ ਯੂਨੀਵਰਸਿਟੀ ਨੇ ਕੁਝ ਕੁੱਤਿਅਾਂ ਨੂੰ ਮਲੇਰੀਆ ਡਿਟੈਕਟ ਕਰਨ ਦੀ ਟ੍ਰੇਨਿੰਗ ਦਿੱਤੀ ਹੈ। ਵਿਗਿਆਨੀਅਾਂ ਨੂੰ ਆਸ ਹੈ ਕਿ ਛੇਤੀ ਹੀ ਜਾਨਵਰਾਂ ਦੀ ਮਦਦ ਮਲੇਰੀਆ ਵਰਗੀ ਬੀਮਾਰੀ ਨੂੰ ਰੋਕਣ ਅਤੇ ਉਸਦੇ ਖਾਤਮੇ ’ਚ ਸਫਲਤਾ ਹਾਸਲ ਹੋ ਸਕੇਗੀ। ਹਾਲਾਂਕਿ ਹਾਲੇ ਇਹ ਖੋਜ ਸ਼ੁਰੂਆਤੀ ਪੜਾਅ ’ਚ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸਦੇ ਨਤੀਜੇ ਨਾਲ ਬੀਮਾਰੀਅਾਂ ਦਾ ਪਤਾ ਲਗਾਉਣ ਦੇ ਨਵੇਂ ਤਰੀਕੇ ਸਾਹਮਣੇ ਆਉਣਗੇ।

ਇਸ ਅਧਿਐਨ ’ਚ ਇਹ ਦੱਸਿਆ ਜਾ ਚੁੱਕਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਮਲੇਰੀਆ ਹੁੰਦਾ ਹੈ ਤਾਂ ਉਸਦੇ ਸਰੀਰ ਦੀ ਗੰਧ ਆਮ ਲੋਕਾਂ ਦੀ ਤੁਲਨਾ ’ਚ ਥੋੜ੍ਹੀ ਵੱਖ ਹੋ ਜਾਂਦੀ ਹੈ। ਕੁੱਤਿਅਾਂ ’ਚ ਸੁੰਘਣ ਦੀ ਸਮਰੱਥਾ ਕਾਫੀ ਵੱਧ ਹੁੰਦੀ ਹੈ। ਅਜਿਹੇ ’ਚ ਇਹ ਮਲੇਰੀਆ ਤੋਂ ਪੀੜਤ ਵਿਅਕਤੀ ਦੇ ਕੱਪੜਿਅਾਂ ਨੂੰ ਸੁੰਘ ਕੇ ਇਹ ਬੀਮਾਰੀ ਦਾ ਪਤਾ ਲਗਾ ਲੈਣਗੇ।

ਅਫਰੀਕੀ ਦੇਸ਼ ਗਾਂਬੀਆ ਦੇ ਇਕ ਇਲਾਕੇ ’ਚ ਬੱਚਿਅਾਂ ਨੇ ਪੂਰੀ ਰਾਤ ਜੁਰਾਬਾਂ ਪਾਈ ਰੱਖੀਅਾਂ। ਫਿਰ ਇਨ੍ਹਾਂ ਜੁਰਾਬਾਂ ਨੂੰ ਬ੍ਰਿਟੇਨ ਭੇਜ ਦਿੱਤਾ ਗਿਆ। ਭੇਜੇ ਗਏ 175 ਜੋੜਿਅਾਂ ’ਚੋਂ 30 ਬੱਚਿਅਾਂ ਦੀਅਾਂ ਜੁਰਾਬਾਂ ’ਚ ਪ੍ਰਜੀਵੀਅਾਂ ਤੋਂ ਇਨਫੈਕਸ਼ਨ ਪਾਈ ਗਈ। ਗੰਦੀਅਾਂ ਜੁਰਾਬਾਂ ਨੂੰ ਇੰਗਲੈਂਡ ਦੇ ਮਿਲਟਨ ਕੀਜ ਸ਼ਹਿਰ ’ਚ ਮੌਜੂਦ ਮੈਡੀਕਲ ਡਿਟੈਕਸ਼ਨ ਡਾਗਸ ਚੈਰਿਟੀ ਪਹੁੰਚਾਇਆ ਗਿਆ। ਇਹ ਕੁੱਤੇ ਪਹਿਲਾਂ ਤੋਂ ਹੀ ਕੈਂਸਰ ਅਤੇ ਪਾਰਕਿੰਸਨਸ ਵਰਗੀਅਾਂ ਬੀਮਾਰੀ ਦੇ ਸ਼ੁਰੂਆਤੀ ਲੱਛਣ ਪਛਾਣਨ ਲਈ ਟ੍ਰੇਂਡ ਹਨ। ਅਮਰੀਕਾ ਸੋਸਾਇਟੀ ਆਫ ਟ੍ਰਾਪੀਕਲ ਮੈਡੀਸਨ ਐਂਡ ਹਾਈਜੀਨ ਦੇ ਸਾਲਾਨਾ ਸਮਾਰੋਹ ’ਚ ਪੇਸ਼ ਕੀਤੇ ਗਏ ਨਤੀਜਿਅਾਂ ’ਚ ਪਤਾ ਲੱਗਾ ਕਿ ਕੁੱਤੇ ਮਲੇਰੀਆ ਦੀ ਵੀ ਪਛਾਣ ਕਰ ਸਕਦੇ ਹਨ।

Leave A Reply

Your email address will not be published.