ਹੈਰਾਨੀਜਨਕ ਖੁਲਾਸਾ! ਦੁਨੀਆ ਚੰਨ ‘ਤੇ ਪਹੁੰਚੀ ਪਰ ਅੱਜ ਵੀ ਵੱਡੇ ਪੱਧਰ ‘ਤੇ ਹੋ ਰਹੇ ਬਾਲ ਵਿਆਹ

7

ਨਿਊਯਾਰਕ: ਭਾਵੇਂ ਦੁਨੀਆ ਦੇ ਵੱਡੀ ਤਰੱਕੀ ਕਰ ਲਈ ਹੈ ਪਰ ਇਸ ਦੇ ਬਾਵਜੂਦ ਬਾਲ ਵਿਆਹ ਰੁਕਣ ਦਾ ਨਾਂਅ ਨਹੀਂ ਲੈ ਰਹੇ। ਯੂਨੀਸੈਫ ਦੀ ਇੱਕ ਰਿਪੋਰਟ ਨੇ ਆਲਮੀ ਪੱਧਰ ‘ਤੇ ਬਾਲ ਵਿਆਹ ਨਾਲ ਸਬੰਧਿਤ ਵੱਡਾ ਖ਼ੁਲਾਸਾ ਕੀਤਾ ਹੈ। ਇਸ ਰਿਪੋਰਟ ਮੁਤਾਬਕ ਦੁਨੀਆ ਵਿੱਚ ਹਰ ਪੰਜਾਂ ਵਿੱਚੋਂ ਇੱਕ ਬੱਚੇ ਦਾ 15 ਸਾਲਾਂ ਦੀ ਉਮਰ ਤੋਂ ਪਹਿਲਾਂ ਹੀ ਵਿਆਹ ਹੋ ਜਾਂਦਾ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀ ਘੱਟ ਉਮਰ ਵਿੱਚ ਵਿਆਹੇ ਜਾਣ ਵਾਲੇ ਲੜਕਿਆਂ ਦੀ ਗਿਣਤੀ ਲਗਪਗ 2.3 ਕਰੋੜ ਹੈ। ਇਸ ਰਿਪੋਰਟ ਨੂੰ ਬਣਾਉਣ ਵਿੱਚ 82 ਦੇਸ਼ਾਂ ਤੋਂ ਡੇਟਾ ਇਕੱਠਾ ਕੀਤਾ ਗਿਆ ਹੈ। ਇਹ ਦੇਸ਼ ਸਬ ਸਹਾਰਾ, ਅਫਰੀਕਾ, ਲੈਟਿਨ ਅਮਰੀਕਾ ਤੇ ਕੈਰੇਬਿਅਨ, ਦੱਖਣੀ ਏਸ਼ੀਆ, ਪੂਰਬੀ ਏਸ਼ੀਆ ਤੇ ਪੈਸੀਫਿਕ ਖੇਤਰ ਦੇ ਹਨ।

ਯੂਨੀਸੈਫ ਦੀ ਐਗਜ਼ੀਕਿਊਟਿਵ ਡੈਇਰੈਕਟਰ ਨੇ ਕਿਹਾ ਕਿ ਵਿਆਹ ਹੋ ਜਾਣ ਨਾਲ ਬੱਚਿਆਂ ਦਾ ਬਚਪਨਾ ਖ਼ਤਮ ਹੋ ਜਾਂਦਾ ਹੈ ਤੇ ਉਹ ਬਚਪਨ ਦੀ ਛੋਟੀ ਉਮਰ ਵਿੱਚ ਜ਼ਿੰਮੇਦਾਰੀਆਂ ਦੇ ਬੋਝ ਹੇਠ ਦੱਬੇ-ਕੁਚਲੇ ਜਾਂਦੇ ਹਨ। ਘੱਟ ਉਮਰ ਵਿੱਚ ਵਿਆਹ ਹੋਣ ਨਾਲ ਲੜਕੇ ਜਲਦੀ ਪਿਤਾ ਬਣ ਜਾਂਦੇ ਹਨ ਜਿਸ ਕਰਕੇ ਪਰਿਵਾਰ ਦੀ ਦੇਖਭਾਲ ਵੀ ਸਹੀ ਤਰ੍ਹਾਂ ਨਹੀਂ ਹੁੰਦੀ। ਪੜ੍ਹਾਈ-ਲਿਖਾਈ ‘ਤੇ ਵੀ ਮਾੜਾ ਅਸਰ ਪੈਂਦਾ ਹੈ।

ਰਿਪੋਟਰ ਮੁਤਾਬਕ ਸਭ ਤੋਂ ਵੱਧ ਬਾਲ ਵਿਆਹ ਕੇਂਦਰੀ ਅਫਰੀਕਨ ਰਿਪਬਲਿਕ ਵਿੱਚ ਹੁੰਦੇ ਹਨ। ਇੱਥੋਂ ਦੇ 28 ਫੀਸਦੀ ਲੜਕਿਆਂ ਦਾ ਵਿਆਹ 15 ਸਾਲਾਂ ਤੋਂ ਘੱਟ ਉਮਰ ਵਿੱਚ ਹੀ ਹੋ ਜਾਂਦਾ ਹੈ। ਯੂਨੀਸੈਫ ਨੇ ਰਿਪੋਰਟ ਵਿੱਚ ਪਾਇਆ ਕਿ ਬਾਲ ਵਿਆਹ ਦੇ ਜ਼ਿਆਦਾਤਰ ਮਾਮਲੇ ਗ਼ਰੀਬ ਲੋਕਾਂ ਵਿੱਚ ਹੁੰਦੇ ਹਨ ਜੋ ਪੇਂਡੂ ਇਲਾਕੇ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਦੀ ਪੜ੍ਹਾਈ ਵੀ ਕਾਫੀ ਘੱਟ ਹੁੰਦੀ ਹੈ।

Leave A Reply

Your email address will not be published.