49 ਮੁਸਲਮਾਨਾਂ ਦੇ ਕਾਤਲ ਨੂੰ ਨਹੀਂ ਕੋਈ ਪਛਤਾਵਾ, ਮੁਸਕੁਰਾਉਂਦਾ ਹੋਇਆ ਪਹੁੰਚਿਆ ਅਦਾਲਤ

116

ਨਿਊਜ਼ੀਲੈਂਡ : ਬੀਤੇ ਕੱਲ੍ਹ ਇੱਥੋਂ ਦੇ ਕ੍ਰਾਈਸਟਚਰਚ ਦੀਆਂ ਦੋ ਮਸਜ਼ਿਦਾਂ ‘ਚ ਹੋਈ ਗੋਲੀਬਾਰੀ ‘ਚ 49 ਲੋਕਾਂ ਦੀ ਮੌਤ ਅਤੇ 40 ਤੋਂ ਜ਼ਿਆਦਾ ਦੇ ਜ਼ਖ਼ਮੀ ਹੋਏ ਹਨ। 49 ਲੋਕਾਂ ਦੀ ਜਾਣ ਲੈਣ ਦੇ ਬ੍ਰੈਂਟਨ ਹੈਰਿਸਨ ਟੈਰੰਟ ਨੂੰ ਕੱਲ੍ਹ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹੱਥਕੜੀ ਅਤੇ ਸਫ਼ੇਦ ਕਮੀਜ਼ ਪਵਾ ਅਦਾਲਤ ‘ਚ ਪੇਸ਼ ਕੀਤਾ ਗਿਆ। ਉਸ ਨੇ ਕਈ ਵਾਰ ਅਦਾਲਤ ‘ਚ ਮੌਜੂਦ ਮੀਡੀਆ ਵੱਲ ਦੇਖਿਆ। ਜਦੋਂ ਮੀਡੀਆ ਉਸ ਦੀ ਤਸਵੀਰਾਂ ਕਲਿਕ ਕਰਨ ਲੱਗਿਆ ਤਾਂ ਹੈਰਸਿਨ ਦੇ ਚਿਹਰੇ ‘ਤੇ ਮੁਸਕੁਰਾਹਟ ਸੀ। ਉਸ ਨੂੰ ਆਪਣੇ ਕੀਤੇ ਦਾ ਕੋਈ ਖੇਦ ਨਹੀਂ।

ਜੱਜ ਨੇ ਉਸ ਦੇ ਖਿਲਾਫ਼ ਕਤਲ ਦੇ ਦੋਸ਼ ਤੈਅ ਕੀਤੇ। ਸੁਰੱਖਿਆ ਕਾਰਨਾਂ ਦੇ ਚੱਲਦੇ ਸੁਣਵਾਈ ਬੰਦ ਕਮਰੇ ‘ਚ ਕੀਤੀ ਗਈ। ਉਸ ‘ਤੇ ਹੋਰ ਵੀ ਇਲਜ਼ਾਮ ਲਾਏ ਜਾ ਸਕਦੇ ਹਨ। ਹਮਲਾਵਰ ਬ੍ਰੈਂਟਨ ਹੈਰਿਸਨ ਸਾਬਕਾ ਫਿੱਟਨੇਸ ਟ੍ਰੇਨਰ ਹੈ। ਇਸ ਹਮਲੇ ‘ਚ 9 ਭਾਰਤੀ ਵੀ ਲਾਪਤਾ ਹਨ ਜਿਸ ਸਬੰਧੀ ਇੰਡੀਅਨ ਹਾਈ ਕਮੀਸ਼ਨ ਬਿਓਰਾ ਇੱਕਠਾ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਨਵੀਂ ਦਿੱਲੀ ‘ਚ ਕਿਹਾ ਕਿ ਨਿਊਜ਼ੀਲੈਂਡ ‘ਚ ਭਾਰਤੀ ਹਾਈ ਕਮੀਸ਼ਨ ਵਧੇਰੇ ਜਾਣਕਾਰੀ ਲਈ ਸਥਾਨਕ ਲੋਕਾਂ ਨਾਲ ਸੰਪਰਕ ‘ਚ ਹਨ।

ਹਮਲਿਆਂ ‘ਚ ਇੱਕ ਭਾਰਤੀ ਦੇ ਜ਼ਖ਼ਮੀ ਹੋਇਆ ਹੈ। ਹੈਦਰਾਬਾਦ ‘ਚ ਰਹੀ ਰਹੇ ਉਸਦੇ ਰਿਸ਼ਤੇਦਾਰਾਂ ਨੂੰ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਖੁਰਸ਼ੀਦ ਜਹਾਂਗੀਰ ਨੇ ਦੱਸਿਆ ਕਿ ਉਸ ਦਾ ਭਰਾ ਹਸਪਤਾਲ ‘ਚ ਭਰਤੀ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨਿਊਜ਼ੀਲੈਂਡ ਜਾ ਕੇ ਆਪਣੇ ਭਰਾ ਨੂੰ ਮਿਲਣ ਲਈ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਤੋਂ ਮਦਦ ਮੰਗੀ ਹੈ। ਖੁਰਸ਼ੀਦ ਖ਼ੁਦ ਦੋ ਵਾਰ ਨਿਊਜ਼ੀਲੈਂਡ ਜਾ ਚੁੱਕਿਆ ਹੈ ਅਤੇ ਇਹ ਦੁਨੀਆ ਦਾ ਸਭ ਤੋਂ ‘ਸੁਰੱਖਿਅਤ’ ਸਥਾਨ ਹੈ।

Leave A Reply

Your email address will not be published.