ਆਸਟ੍ਰੇਲੀਆ : 9 ਸਾਲਾ ਲੜਕਾ ਹੋਇਆ ਲਾਪਤਾ, ਤਲਾਸ਼ ਜਾਰੀ

175

ਸਿਡਨੀ  — ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਦੱਖਣ ਵਿਚ ਇਕ 9 ਸਾਲਾ ਲੜਕਾ ਅਚਾਨਕ ਲਾਪਤਾ ਹੋ ਗਿਆ। ਛੋਟੀ ਉਮਰ ਹੋਣ ਕਰਕੇ ਪੁਲਸ ਨੂੰ ਲੜਕੇ ਦੀ ਬਹੁਤ ਚਿੰਤਾ ਹੈ। ਲੜਕਾ ਮੰਗਲਵਾਰ ਨੂੰ ਸਕੂਲ ਦੇ ਬਾਅਦ ਵੁੱਡਰਿਜ ਪਾਰਕ ਗਿਆ ਸੀ ਇਸ ਮਗਰੋਂ ਕਿਸੇ ਨੇ ਉਸ ਨੂੰ ਨਹੀਂ ਦੇਖਿਆ। ਪੁਲਸ ਦਾ ਮੰਨਣਾ ਹੈ ਕਿ ਲੜਕਾ ਸਕੂਲ ਦੇ ਬਾਅਦ ਘਰ ਨਹੀਂ ਗਿਆ ਸੀ। ਉਸ ਨੂੰ ਆਖਰੀ ਵਾਰ ਵੁੱਡਰਿਜ ਪਾਰਕ ਵਿਚ ਦੇਖਿਆ ਗਿਆ ਸੀ। ਪੁਲਸ ਮੁਤਾਬਕ ਲੜਕਾ ਸਕੂਲ ਯੂਨੀਫਾਰਮ ਵਿਚ ਸੀ ਅਤੇ ਸਕੂਟਰ ਚਲਾ ਰਿਹਾ ਸੀ। ਪੁਲਸ ਨੇ ਇਸ ਮਾਮਲੇ ਸਬੰਧੀ ਸਾਰੀ ਜਾਣਕਾਰੀ ਇਕੱਠੀ ਕਰ ਕੇ ਲੜਕੇ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਲੜਕੇ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਸੀ। ਇਸ ਲਈ ਪੁਲਸ ਨੇ ਲੜਕੇ ਨੂੰ ਲੱਭਣ ਲਈ ਆਮ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ।

Leave A Reply

Your email address will not be published.